ਕਾਂਗਰਸ ਵੱਲੋਂ ਸੀਬੀਆਈ ਦਫਤਰ ਅੱਗੇ ਪ੍ਰਦਰਸ਼ਨ, ਰਾਹੁਲ ਗਾਂਧੀ ਸਮੇਤ ਕਈ ਆਗੂਆਂ ਨੇ ਦਿੱਤੀ ਗ੍ਰਿਫਤਾਰੀ

29

ਨਵੀਂ ਦਿੱਲੀ, 26 ਅਕਤੂਬਰ- ਸੀਬੀਆਈ ਚੀਫ ਆਲੋਕ ਵਰਮਾ ਨੂੰ ਛੁੱਟੀ ਉਤੇ ਭੇਜੇ ਜਾਣ ਖਿਲਾਫ ਕਾਂਗਰਸ ਪਾਰਟੀ ਨੇ ਦੇਸ਼ ਭਰ ਵਿਚ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ।

ਇਸ ਦੌਰਾਨ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਸੀਬੀਆਈ ਦਫਤਰ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਸਮੇਤ ਕਈ ਲੀਡਰਾਂ ਨੇ ਇਥੇ ਆਪਣੀ ਗ੍ਰਿਫਤਾਰੀ ਵੀ ਦਿੱਤੀ, ਜਿਹਨਾਂ ਨੂੰ ਪੁਲਿਮ ਵਲੋਂ ਲੋਧੀ ਰੋਡ ਪੁਲਿਸ ਸਟੇਸ਼ਨ ਲਿਜਾਇਆ ਗਿਆ।