ਛੇਵੇਂ ਦਿਨ ਵੀ ਘਟੀਆਂ ਤੇਲ ਦੀਆਂ ਕੀਮਤਾਂ

79

ਨਵੀਂ ਦਿੱਲੀ/ਚੰਡੀਗੜ੍ਹ, 23 ਅਕਤੂਬਰ – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ ਛੇਵੇਂ ਦਿਨ ਕਟੌਤੀ ਦਰਜ ਕੀਤੀ ਗਈ।

ਚੰਡੀਗੜ੍ਹ ਵਿਚ ਪੈਟਰੋਲ 10 ਪੈਸੇ ਸਸਤਾ ਹੋ ਕੇ 76.80 ਰੁ. ਪ੍ਰਤੀ ਲੀਟਰ ਅਤੇ ਡੀਜ਼ਲ 7 ਪੈਸੇ ਸਸਤਾ ਹੋ ਕੇ 71.22 ਰੁ. ਪ੍ਰਤੀ ਲੀਟਰ ਹੋ ਗਿਆ।

ਜਲੰਧਰ ਵਿਚ ਪੈਟਰੋਲ 8 ਪੈਸੇ ਸਸਤਾ ਹੋ ਕੇ 86.74 ਰੁ. ਪ੍ਰਤੀ ਲੀਟਰ ਹੋ ਗਿਆ, ਉਥੇ ਡੀਜ਼ਲ 5 ਪੈਸੇ ਸਸਤਾ ਹੋ ਕੇ 74.68 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ ਹੈ।