– ਪ੍ਰਸ਼ਾਸ਼ਨ ਝੁਕਿਆ, ਸਮਝੌਤੇ ਦੌਰਾਨ ਨਵਾਂ ਸ਼ੈਲਰ ਕੀਤਾ ਅਲਾਟ, ਅੰਦੋਲਨ ਮੁਲਤਵੀਂ
ਮਾਨਸਾ, 19 ਅਕਤੂਬਰ (ਵਿਸ਼ਵ ਵਾਰਤਾ) – ਮਾਨਸਾ ਨੇੜਲੇ ਦੋ ਪਿੰਡਾਂ ਦੇ ਜਿਹੜੇ ਕਿਸਾਨ ਨਵੇਂ ਸ਼ੈਲਰ ਦੀ ਅਲਾਟਮੈਂਟ ਲਈ ਮਾਨਸਾ—ਲੁਧਿਆਣਾ ਮੁੱਖ ਮਾਰਗ *ਤੇ ਅਣਮਿਥੇ ਸਮੇਂ ਦਾ ਜਾਮ ਲਾਈ ਬੈਠੇ ਸਨ, ਉਨ੍ਹਾਂ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਸਲਾ ਹੱਲ ਕਰਨ ਦਾ ਮੰਚ ਤੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਅੱਜ ਬਾਅਦ ਦੁਪਹਿਰ ਜਾਮ ਨੂੰ ਖੋਲ ਦਿੱਤਾ ਗਿਆ। ਬੀਤੀ ਕੱਲ੍ਹ ਤੋਂ ਲੱਗੇ ਇਸ ਜਾਮ ਨੂੰ ਖੋਲ੍ਹਣ ਤੋਂ ਬਾਅਦ ਲੰਘਣ—ਟੱਪਣ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ। ਵੱਡਾ ਰੋਡ ਹੋਣ ਕਾਰਨ ਲੋਕਾਂ ਨੂੰ ਇਸ ਜਾਮ ਦੀ ਵੱਡੀ ਤਕਲੀਫ ਸੀ।
ਇਹ ਮਸਲਾ ਉਸ ਵੇਲੇ ਹੱਲ ਹੋਇਆ ਦੱਸਿਆ ਗਿਆ ਹੈ, ਜਦੋਂ ਦੋ ਕਿਸਾਨ ਜਥੇਬµਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਵ¤ਲੋਂ ਧਰਨੇ ਦੇ ਦੂਜੇ ਦਿਨ ਪ੍ਰਸ਼ਾਸਨ ਨੂੰ ਦਿ¤ਤੀ ਚਿਤਾਵਨੀ ਤੋਂ ਬਾਅਦ ਅਧਿਕਾਰੀ ਹਰਕਤ ਵਿਚ ਆ ਗਏ। ਧਰਨੇ ਦੌਰਾਨ ਮੰਚ ਤੋਂ ਜਦੋਂ ਡਿਪਟੀ ਕਮਿਸ਼ਨਰ ਦੇ ਘਰ ਅੱਗੇ ਅਣਮਿਥੇ ਸਮੇਂ ਦਾ ਜਾਮ ਇਕ ਘੰਟੇ ਬਾਅਦ ਲਗਾਉਣ ਦੀ ਚਿਤਾਵਨੀ ਦਿੱਤੀ ਗਈ ਤਾਂ ਅਧਿਕਾਰੀਆਂ ਨੇ ਕਿਸਾਨਾਂ ਆਗੂਆਂ ਨਾਲ ਮਸਲੇ ਦੇ ਹੱਲ ਲਈ ਥੋੜੇ ਸਮੇਂ ਬਾਅਦ ਹੀ ਗੱਲ ਚਲਾ ਲਈ ਗਈ, ਜਿਸ ਤਹਿਤ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਬਲਜੀਤ ਸਿੰਘ ਮੂਸਾ, ਤਹਿਸੀਲਦਾਰ ਜੋਗਾ ਦੇ ਜੀਵਨ ਕੁਮਾਰ ਵੱਲੋਂ ਥਾਣਾ ਜੋਗਾ ਦੇ ਐਸਐਚਓ ਬਲਵਿµਦਰ ਸਿµਘ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਸ਼ੁਰੂ ਕਰ ਦਿੱਤੀ। ਇਸ ਮੀਟਿੰਗ ਦੌਰਾਨ ਹੀ ਹੋਏ ਸਮਝੌਤੇ ਸਬੰਧੀ ਮੰਚ ਤੋਂ ਬਲਜੀਤ ਸਿµਘ ਮੂਸਾ ਨੇ ਐਲਾਨ ਕਰਦਿਆਂ ਕਿਹਾ ਕਿ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਸਾਰਾ ਮਾਮਲਾ ਸਰਕਾਰ ਦੇ ਧਿਆਨ ਵਿ¤ਚ ਲਿਆ ਚੁੱਕੇ ਹਨ ਅਤੇ ਹੁਣ ਪਿµਡ ਮਾਖਾ ਚਹਿਲਾਂ ਦੀ ਦਾਣਾ ਮµਡੀ ਵਿ¤ਚੋਂ ਖ਼ਰੀਦਿਆ ਝੋਨਾ ਚੁ¤ਕਣ ਲਈ ਇਕ ਹੋਰ ਸ਼ੈਲਰ ਅਲਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮµਡੀ ਵਿ¤ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿ¤ਕਤ ਨਹੀਂ ਆਉਣ ਦਿ¤ਤੀ ਜਾਵੇਗੀ।
ਇਸ ਭਰੋਸੇ ਤੋਂ ਬਾਅਦ ਜਥੇਬµਦੀਆਂ ਵ¤ਲੋਂ ਧਰਨਾ ਮੁਲਤਵੀ ਕਰ ਦਿ¤ਤਾ ਅਤੇ ਐਲਾਨ ਕੀਤਾ ਜੇਕਰ ਕ¤ਲ੍ਹ ਬਾਰਾਂ ਵਜੇ ਤ¤ਕ ਅਲਾਟ ਹੋਏ ਸ਼ੈਲਰ ਦੇ ਲਿਖਤੀ ਆਰਡਰ ਨਾ ਦਿਖਾਏ ਤਾਂ ਕੀਤੇ ਹੋਏ ਐਲਾਨ ਮੁਤਾਬਿਕ ਡੀਸੀ ਮਾਨਸਾ ਦੀ ਕੋਠੀ ਅ¤ਗੇ ਬੈਠਣ ਲਈ ਮਜਬੂਰ ਹੋਣਗੇ।
ਇਸ ਮੌਕੇ ਰਾਮ ਸਿµਘ ਭੈਣੀਬਾਘਾ, ਮਹਿµਦਰ ਸਿµਘ ਭੈਣੀਬਾਘਾ, ਰਾਜ ਅਕਲੀਆ, ਬਲਵਿµਦਰ ਸਰਮਾ ਖਿਆਲਾ, ਇµਦਰਜੀਤ ਸਿµਘ ਝ¤ਬਰ, ਭੋਲਾ ਸਿµਘ ਮਾਖਾ, ਜਗਦੇਵ ਸਿµਘ ਭੈਣੀਬਾਘਾ, ਕੇਵਲ ਸਿµਘ ਮਾਖਾ, ਚਰਨਜੀਤ ਸਿµਘ ਮਾਖਾ, ਪ੍ਰਕਾਸ਼ ਸਿµਘ ਮਾਖਾ, ਗੁਰਜਿµਦਰ ਸਿµਘ ਬ¤ਗਾ, ਅਮਰੀਕ ਸਿµਘ, ਮਿ¤ਠੂ ਸਿµਘ, ਜµਗ ਸਿµਘ, ਸੇਵਕ ਸਿµਘ ਅਨੂਪਗੜ੍ਹ, ਗੁਰਜµਟ ਸਿµਘ, ਸੁਖਦੇਵ ਸਿµਘ, ਮਨਜੀਤ ਸਿµਘ ਉਲਕ, ਅਜਮੇਰ ਸਿµਘ ਅਕਲੀਆ, ਜਗਦੇਵ ਭੁਪਾਲ ਨੇ ਵੀ ਸੰਬੋਧਨ ਕੀਤਾ।
ਫੋਟੋ ਨੰਬਰ: 04
ਫੋਟੋ ਕੈਪਸ਼ਨ: ਮਾਨਸਾ—ਲੁਧਿਆਣਾ ਮੁੱਖ ਮਾਰਗ *ਤੇ ਲਾਏ ਜਾਮ ਦੇ ਦੂਸਰੇ ਦਿਨ ਕਿਸਾਨਾਂ ਨੂੰ ਹੋਏ ਸਮਝੌਤੇ ਤੋਂ ਜਾਣੂ ਕਰਦਾ ਆਗੂ ਮਹਿੰਦਰ ਸਿੰਘ ਭੈਣੀਬਾਘਾ।