ਚੰਡੀਗੜ੍ਹ, 19 ਅਕਤੂਬਰ (ਵਿਸ਼ਵ ਵਾਰਤਾ)- ਸਦੀਆਂ ਤੋਂ ਪੀੜਤ ਅਤੇ ਸ਼ੌਸ਼ਿਤ ਹੋ ਰਹੀ ਔਰਤ ਦਾ ਮੀ ਟੂ, ਮੈਂ ਵੀ ਰਾਹੀਂ ਆਪਣੇ ਉਪਰ ਹੋ ਰਹੀ ਜਿਸਮਾਨੀ ਅਤੇ ਯੌਨ ਸ਼ੌਸ਼ਣ ਵਰਗੀ ਘਿਣੌਨੀ ਅਤੇ ਗੈਰ-ਮਨੁੱਖੀ ਧੱਕੇ ਸ਼ਾਹੀ ਵਿਰੁੱਧ ਅਵਾਜ਼ ਬੁਲੰਦ ਕਰਨਾ ਆਪਣੇ ਆਪ ਵਿਚ ਦਲੇਰਾਨਾ ਅਤੇ ਸਵਾਗਤਯੋਗ ਹੈ। ਮੁੱਢ ਤੋਂ ਹੀ ਮਰਦ ਪ੍ਰਧਾਨ ਸਮਾਜ ਵੱਲੋਂ ਔਰਤ ਨੂੰ ਆਪਣੀ ਜਗੀਰ ਸਮਝਕੇ ਆਪਣੀ ਮਰਜ਼ੀ ਮੁਤਾਬਿਕ ਅਤੇ ਔਰਤ ਦੀ ਮਰਜ਼ੀ ਵਿਰੁੱਧ ਜਿਸਮਾਨੀ ਤੌਰ ‘ਤੇ ਆਪਣੇ ਨਿੱਜੀ ਹਿੱਤਾਂ ਅਤੇ ਸਵਾਰਥਾਂ ਲਈ ਵਰਤਿਆ ਜਾਂਦਾ ਰਿਹਾ ਹੈ।
ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ # ਮੀ ਟੂ ਰਾਹੀਂ ਔਰਤਾਂ ਵੱਲੋਂ ਹੋਏ ਜਿਸਮਾਨੀ ਅਤੇ ਯੌਨ ਸ਼ੌਸ਼ਣ ਵਿਰੁੱਧ ਅਵਾਜ਼ ਬੁਲੰਦ ਕਰਨਾ ਬੇਸ਼ਕ ਬਹੁਤ ਹੀ ਦਲੇਰਾਨਾ ਅਤੇ ਸਵਾਗਤਯੋਗ ਕਦਮ ਹੈ।ਪਰ # ਮੀ ਟੂ ਦੇ ਸਮੇਤ ਔਰਤਾਂ ਵੱਲੋਂ # ਵੂਈ ਟੂ, ਅਸੀਂ ਵੀ ਰਾਹੀਂ ਉਨਾਂ ਉਪਰ ਸਮਾਜ ਵੱਲੋਂ ਮਾਦਾ ਭਰੂਣ-ਹੱਤਿਆਂ, ਦਾਜ ਲਈ ਤੰਗ-ਪ੍ਰੇਸ਼ਾਨ ਕਰਨਾ, ਗੁਲਾਮਾਂ ਵਰਗਾ ਵਿਵਹਾਰ ਕਰਕੇ ਮਾਨਸਿਕ ਅਤੇ ਭਾਵਨਾਤਮਿਕ ਧੱਕੇਸ਼ਾਹੀ ਦਾ ਵਿਰੋਧ ਕਰਨ ਤੋਂ ਇਲਾਵਾ ਮਰਦਾਂ ਅਤੇ ਔਰਤਾਂ ਵੱਲੋਂ ਸਮਾਜ ਵਿਚ ਹੋ ਰਹੀ ਜਾਤ ਅਤੇ ਧਰਮ ਦੇ ਅਧਾਰ ‘ਤੇ ਧੱਕੇਸ਼ਾਹੀ, ਭ੍ਰਿਸ਼ਟਾਚਾਰ ਅਤੇ ਸਭਿਆਚਾਰਕ ਪ੍ਰਦੂਸ਼ਣ ਸਮਤੇ ਹਰ ਕਿਸਮ ਦੇ ਪ੍ਰਦੂਸ਼ਣ ਤੋਂ ਤਕਲੀਫ ਅਤੇ ਪ੍ਰੇਸ਼ਾਨੀ ਵਿਰੁੱਧ ਵੀ # ਵੁਈ ਟੂ ਵਰਗੇ ਸ਼ਕਤੀਸ਼ਾਲੀ ਮਾਧਿਅਮ ਰਾਹੀਂ ਜ਼ੋਰਦਾਰ ਵਿਰੋਧ ਦਰਜ ਹੋਣਾ ਚਾਹੀਦਾ ਹੈ।
ਪੰਜਾਬੀ ਗਾਇਕ ਰਣਜੀਤ ਬਾਵਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਪੰਜਾਬੀ ਗਾਇਕ ਰਣਜੀਤ ਬਾਵਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਚੰਡੀਗੜ੍ਹ, 24ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਅੱਜ...