ਆਬੂਧਾਬੀ, 19 ਅਕਤੂਬਰ – ਪਾਕਿਸਤਾਨ ਨੇ ਅੱਜ ਆਸਟ੍ਰੇਲੀਆ ਨੂੰ 373 ਦੌੜਾਂ ਨਾਲ ਹਰਾ ਕੇ ਦੂਸਰਾ ਟੈਸਟ ਮੈਚ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਪਾਕਿ ਨੇ ਟੈਸਟ ਲੜੀ 1-0 ਨਾਲ ਜਿੱਤ ਲਈ।
ਪਾਕਿ ਨੇ ਪਹਿਲੀ ਪਾਰੀ ਵਿਚ 282 ਤੇ ਦੂਸਰੀ ਵਿਚ 400 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 145 ਅਤੇ ਦੂਸਰੀ ਵਿਚ 164 ਦੌੜਾਂ ਹੀ ਬਣਾਈਆਂ ਅਤੇ ਉਸ ਨੂੰ ਵੱਡੇ ਅੰਤਰ ਨਾਲ ਇਹ ਮੈਚ ਹਾਰਨਾ ਪਿਆ।