ਪੰਚਕੂਲਾ ‘ਚ ਸਾੜਿਆ ਜਾਵੇਗਾ ਦੇਸ਼ ਦਾ ਸਭ ਤੋਂ ਉੱਚਾ ਰਾਵਣ ਦਾ ਪੁਤਲਾ

39

ਚੰਡੀਗੜ੍ਹ, 19 ਅਕਤੂਬਰ – ਅੱਜ ਦੁਸਹਿਰੇ ਮੌਕੇ ਜਿੱਥੇ ਦੇਸ਼ ਭਰ ਵਿਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਣਗੇ ਉਥੇ ਹਰਿਆਣਾ ਦੇ ਪੰਚਕੂਲਾ ਵਿਖੇ ਦੇਸ਼ ਦਾ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਸਾੜਿਆ ਜਾਵੇਗਾ।

ਇਸ ਪੁਤਲੇ ਦੀ ਉੱਚਾਈ ਲਗਪਗ 210 ਫੁੱਟ ਹੈ ਅਤੇ ਇਸ ਉਤੇ ਲਗਪਗ 30 ਲੱਖ ਰੁਪਏ ਦਾ ਖਰਚ ਆਇਆ ਹੈ।