ਹੈਦਰਾਬਾਦ, 13 ਅਕਤੂਬਰ – ਹੈਦਰਾਬਾਦ ਟੈਸਟ ਵਿਚ ਭਾਰਤ ਨੇ ਦੂਸਰੇ ਦਿਨ ਵੈਸਟ ਇੰਡੀਜ਼ ਨੂੰ ਕਰਾਰਾ ਜਵਾਬ ਦਿੱਤਾ। ਦੂਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 4 ਵਿਕਟਾਂ ਦੇ ਨੁਕਸਾਨ ਉਤੇ 308 ਦੌੜਾਂ ਬਣਾ ਲਈਆਂ ਸਨ ਅਤੇ ਉਹ ਵੈਸਟ ਇੰਡੀਜ਼ ਦੀਆਂ ਪਹਿਲੀ ਪਾਰੀ ਵਿਚ 311 ਦੌੜਾਂ ਤੋਂ ਹੁਣ ਕੇਵਲ 3 ਦੌੜਾਂ ਹੀ ਦੂਰ ਹੈ।
ਇਸ ਦੌਰਾਨ ਅਜੰਕਿਆ ਰਹਾਨੇ 75 ਤੇ ਰਿਸ਼ਭ ਪੰਤ 85 ਦੌੜਾਂ ਤੇ ਨਾਬਾਦ ਹਨ।
ਇਸ ਤੋਂ ਪਹਿਲਾਂ ਪ੍ਰਿਥਵੀ ਸ਼ਾਹ ਨੇ ਸ਼ਾਨਦਾਰ 70 ਦੌੜਾਂ ਦੀ ਪਾਰੀ ਖੇਡੀ। ਜਦਕਿ ਰਾਹੁਲ 4, ਪੁਜਾਰਾ 10 ਦੌੜਾਂ ਬਣਾ ਕੇ ਆਊਟ ਹੋ ਗਏ। ਵਿਰਾਟ ਕੋਹਲੀ 45 ਦੌੜਾਂ ਉਤੇ ਆਊਟ ਹੋ ਗਿਆ।