ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪਹੁੰਚੀਆਂ ਆਸਮਾਨ ‘ਤੇ

87

ਨਵੀਂ ਦਿੱਲੀ, 13 ਅਕਤੂਬਰ – ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਚੰਡੀਗੜ੍ਹ ਵਿਚ ਪੈਟਰੋਲ ਜਿੱਥੇ ਅੱਜ 17 ਪੈਸੇ ਵਧ ਗਿਆ, ਜਿਸ ਨਾਲ ਇਹ 78.04 ਰੁ. ਪ੍ਰਤੀ ਲੀਟਰ ਹੋ ਗਿਆ, ਉਥੇ ਡੀਜ਼ਲ 27 ਪੈਸੇ ਵਾਧੇ ਨਾਲ 71.54 ਰੁ. ਪ੍ਰਤੀ ਲੀਟਰ ਹੋ ਗਿਆ।

ਲੁਧਿਆਣਾ ਵਿਚ ਪੈਟਰੋਲ 8 ਪੈਸੇ ਵਾਧੇ ਨਾਲ 88.43 ਅਤੇ ਡੀਜ਼ਲ 19 ਪੈਸੇ ਵਾਧੇ ਨਾਲ 75.29 ਰੁ. ਪ੍ਰਤੀ ਲੀਟਰ ਹੋ ਗਿਆ।

ਦਿੱਲੀ ਵਿਚ ਪੈਟਰੋਲ 18 ਪੈਸੇ ਵਾਧੇ ਨਾਲ 82.66 ਰੁ. ਪ੍ਰਤੀ ਲੀਟਰ ਅਤੇ ਡੀਜ਼ਲ 29 ਪੈਸੇ ਵਾਧੇ ਨਾਲ 75.19 ਰੁ. ਪ੍ਰਤੀ ਲੀਟਰ ਹੋ ਗਿਆ ਹੈ।