ਗਾਂਧੀਨਗਰ, 9 ਅਕਤੂਬਰ – ਗੁਜਰਾਤ ‘ਚ ਯੂਪੀ-ਬਿਹਾਰ ਦੇ ਲੋਕਾਂ ਉਪਰ ਹੋ ਰਹੇ ਹਮਲਿਆਂ ਕਾਰਨ ਇਹ ਲੋਕ ਸਹਿਮ ਕਾਰਨ ਆਪਣੇ ‘ਘਰਾਂ’ ਨੂੰ ਵਾਪਸ ਪਰਤਣ ਲਈ ਮਜਬੂਰ ਹੋ ਰਹੇ ਹਨ। ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਇਹ ਦਾਅਵਾ ਕਰ ਚੁਕੇ ਹਨ ਕਿ ਪ੍ਰਵਾਸੀਆਂ ਉਤੇ ਕੋਈ ਹਮਲਾ ਨਹੀਂ ਹੋਵੇਗਾ, ਇਸ ਦੇ ਬਾਵਜੂਦ ਇਹ ਲੋਕ ਗੁਜਰਾਤ ਛੱਡਣ ਲਈ ਮਜਬੂਰ ਹੋ ਰਹੇ ਹਨ।
ਦੱਸਣਯੋਗ ਹੈ ਕਿ ਗੁਜਰਾਤ ਦੇ ਸਾਬਰਕਾਂਠਾ ‘ਚ ਬੀਤੇ ਦਿਨੀਂ 14 ਮਹੀਨਿਆਂ ਦੀ ਬੱਚੀ ਨਾਲ ਜਬਰ-ਜਨਾਹ ਦੀ ਘਟਨਾ ਮਗਰੋਂ ਬਾਹਰੀ ਰਾਜਾਂ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕਾਂ ‘ਤੇ ਹਮਲੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਇਹ ਲੋਕ ਆਪਣੇ ਪਰਿਵਾਰਾਂ ਸਮੇਤ ਪਲਾਇਨ ਕਰ ਰਹੇ ਹਨ।