ਰਾਜਕੋਟ, 6 ਅਕਤੂਬਰ– ਰਾਜਕੋਟ ਟੈਸਟ ਮੈਚ ਵਿਚ ਟੀਮ ਇੰਡੀਆ ਨੇ ਵੈਸਟ ਇੰਡੀਜ਼ ਨੂੰ ਇੱਕ ਪਾਰੀ ਅਤੇ 272 ਦੌੜਾਂ ਨਾਲ ਹਰਾ ਦਿਤਾ ਹੈ। ਵੈਸਟ ਇੰਡੀਜ ਨੇ ਦੂਸਰੀ ਪਾਰੀ ਵਿਚ ਕੇਵਲ 196 ਦੌੜਾਂ ਹੀ ਬਣਾਈਆਂ। ਭਾਰਤ ਨੇ ਪਹਿਲੀ ਪਾਰੀ ਵਿਚ 649 ਦੌੜਾਂ ਬਣਾਈਆਂ ਸਨ।
ਭਾਰਤ ਵੱਲੋਂ ਆਰ. ਅਸ਼ਵਿਨ ਨੇ ਦੂਸਰੀ ਪਾਰੀ ਵਿਚ 2 ਅਤੇ ਜਡੇਜਾ ਨੇ 3 ਵਿਕਟਾਂ ਹਾਸਿਲ ਕੀਤੀਆਂ ਉਥੇ ਕੁਲਦੀਪ ਯਾਦਵ ਨੇ 5 ਵਿਕਟਾਂ ਲੈ ਕੇ ਵਿਰੋਧੀ ਟੀਮ ਦਾ ਲੱਕ ਹੀ ਤੋੜ ਦਿੱਤਾ।