ਚੰਡੀਗੜ੍ਹ, 5 ਅਕਤੂਬਰ – ਭੋਲਾ ਡਰੱਗ ਕੇਸ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੱਸਣਯੋਗ ਹੈ ਕਿ ਨਿਰੰਜਨ ਸਿੰਘ ਦੇ ਸੇਵਾਕਾਲ ‘ਚ ਹਾਲੇ 3 ਸਾਲ ਬਾਕੀ ਸਨ, ਪਰ ਉਹਨਾਂ ਨੇ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਭੋਲਾ ਡਰੱਗਸ ਕੇਸ ਦੀ ਜਾਂਚ ਵਿਚ ਦਬਾਅ ਦੇ ਕਾਰਨ ਆਪਣਾ ਅਸਤੀਫਾ ਦਿੱਤਾ ਹੈ।