ਨਵੀਂ ਦਿੱਲੀ, 4 ਅਕਤੂਬਰ – ਦਿਨੋਂ ਦਿਨ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਬਾਅਦ ਆਖਿਰ ਕੇਂਦਰ ਨੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ ਸਰਕਾਰ 1.5 ਰੁਪਏ ਤੱਕ ਐਕਸਾਈਜ਼ ਡਿਊਟੀ ਘੱਟ ਕਰੇਗੀ। ਜਦੋਂ ਕਿ ਤੇਲ ਕੰਪਨੀਆਂ ਵੀ ਪ੍ਰਤੀ ਲੀਟਰ ਪੈਟਰੋਲ-ਡੀਜਲ ਉਤੇ ਇਕ ਰੁਪਏ ਘੱਟ ਕਰਨਗੀਆਂ।
ਕੇਂਦਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਢਾਈ ਰੁਪਏ ਪ੍ਰਤੀ ਲੀਟਰ ਦਾ ਲਾਭ ਹੋਵੇਗਾ।