‘ਕੌਨ ਬਨੇਗਾ ਕਰੋੜਪਤੀ’ ਸ਼ੋਅ ‘ਚ ਬਿਨੀਤਾ ਜੈਨ 7 ਕਰੋੜ ਜਿੱਤਦੇ-ਜਿੱਤਦੇ ਰਹਿ ਗਈ

86

ਮੁੰਬਈ, 3 ਅਕਤੂਬਰ : ‘ਕੌਨ ਬਨੇਗਾ ਕਰੋੜਪਤੀ’ ਸ਼ੋਅ ਵਿਚ ਬੀਤੀ ਰਾਤ ਬਿਨੀਤਾ ਜੈਨ ਨੇ ਇੱਕ ਕਰੋੜ ਰੁਪਏ ਦੀ ਰਾਸ਼ੀ ਜਿੱਤੀ। ਇਸ ਤੋਂ ਇਲਾਵਾ ਬਿਨੀਤਾ ਨੇ ਮਹਿੰਦਰਾ ਮਰਾਜੋ ਕਾਰ ਵੀ ਆਪਣੇ ਨਾਂ ਕੀਤੀ।

ਇੱਕ ਕਰੋੜ ਜਿੱਤਣ ਤੋਂ ਬਾਅਦ ਬਿਨੀਤਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਇਸ ਦੌਰਾਨ ਜਦੋਂ ਉਸ ਤੋਂ 7 ਕਰੋੜ ਦਾ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਗੇਮ ਕੁਇਟ ਕਰ ਦਿੱਤੀ, ਕਿਉਂਕਿ ਉਸ ਨੂੰ ਉਸ ਸਵਾਲ ਦਾ ਸਹੀ ਜਵਾਬ ਨਹੀਂ ਪਤਾ ਸੀ। ਹਾਲਾਂਕਿ ਗੇਮ ਛੱਡਣ ਤੋਂ ਬਾਅਦ ਜਦੋਂ ਅਮਿਤਾਭ ਬੱਚਨ ਨੇ ਕਿਸੇ ਇਕ ਸਵਾਲ ਨੂੰ ਗੈੱਸ ਕਰਨ ਲਈ ਕਿਹਾ ਤਾਂ ਉਸ ਦਾ ਉਹ ਸਵਾਲ ਬਿਲਕੁਲ ਸਹੀ ਸੀ। ਭਾਵ ਬਿਨਿਤਾ 7 ਕਰੋੜ ਰੁਪਏ ਜਿੱਤਦੇ-ਜਿੱਤਦੇ ਹੀ ਰਹਿ ਗਈ। ਪਰ ਉਸ ਨੇ 1 ਕਰੋੜ ਰੁਪਏ ਜਿੱਤ ਕੇ ਸਭ ਦਾ ਦਿਲ ਜਿੱਤ ਲਿਆ।
ਦੱਸਣਯੋਗ ਹੈ ਕਿ ਬਿਨੀਤਾ ਜੈਨ ਦਾ ਸਬੰਧ ਆਸਾਮ ਨਾਲ ਹੈ। ਉਸ ਦੇ ਪਤੀ ਨੂੰ ਸਾਲ 2003 ‘ਚ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਉਹ ਅਜੇ ਤਕ ਕਦੇ ਵਾਪਸ ਨਹੀਂ ਆਇਆ।