ਮੋਹਾਲੀ, 1 ਅਕਤੂਬਰ (ਵਿਸ਼ਵ ਵਾਰਤਾ) – ਸੁਖਬੀਰ ਸਿੰਘ ਬਾਦਲ ਦੀ ਸੁਯੋਗ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਰਕਾਰ ਦੇ ਅੱਤਿਆਚਾਰਾਂ ਦਾ ਡਟ ਕੇ ਮੁਕਾਬਲਾ ਕਰਨਗੇ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹ ਮੋਹਾਲੀ ਦੇ ਸਕੱਤਰ ਜਨਰਲ ਸ੍ਰ. ਪਰਮਜੀਤ ਸਿੰਘ ਕਾਹਲੋਂ ਐਮ. ਸੀ ਮੋਹਾਲੀ ਨੇ ਪਿੰਡ ਬਹਿਲੋਲਪੁਲ ਵਿਖੇ ਇਲਾਕੇ ਦੇ ਮੋਹਤਬਰ ਆਗੂਆਂ ਨੂੰ ਸੰਬੋਧਨ ਕਰਦਿਆਂ ਕਹੇ।
ਸ. ਕਾਹਲੋਂ ਅੱਜ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਜਾਣ ਵਾਲੀ ਰੈਲੀ ਦੇ ਸਬੰਧ ਵਿਚ 2 ਅਕਤੂਬਰ ਮੋਹਾਲੀ ਵਿਖੇ ਸ. ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਜਾਣ ਵਾਲੀ ਅਕਾਲੀ ਵਰਕਰਜ ਦੀ ਮੀਟਿੰਗ ਦੀ ਤਿਆਰੀ ਸਬੰਧੀ ਆਗੂਆਂ ਨੂੰ ਮਿਲਣ ਆਏ ਸਨ।
ਉਹਨਾਂ ਕਿਹਾ ਕਿ ਅਕਾਲੀ ਆਗੂਆਂ ਨੂੰ ਕਾਂਗਰਸ ਦੇ ਅੱਤਿਆਚਾਰਾਂ ਖਿਲਾਭ ਲੋਕਾਂ ਨਾਲ ਦ੍ਰਿੜਤਾ ਨਾਲ ਖੜਨਾ ਚਾਹੀਦਾ ਹੈ ਅਤੇ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਹਰ ਇਕ ਕੇਸ ਲਿਆਉਣਾ ਚਾਹੀਦਾ ਹੈ ਤਾਂ ਜੋ ਸਰਕਾਰ ਬਣਨ ਦੇ ਉਹਨਾਂ ਕੋਲੋਂ ਹਿਸਾਬ ਲਿਆ ਜਾ ਸਕੇ।
ਉਹਨਾਂ ਆਗੂਆਂ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਦੇ ਵਿਚਾਰ ਸੁਣਨ ਲਈ ਅਤੇ 7 ਤਾਰੀਖ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਵਿਉਂਤਬੰਦੀ ਲਈ 2 ਅਕਤੂਬਰ ਨੂੰ 12 ਵਜੇ 11 ਫੇਸ ਕਮਿਊਨਿਟੀ ਸੈਂਟਰ ਵਿਖੇ ਪਹੁੰਚਣ।
ਇਸ ਸਮੇਂ ਆਗੂਆਂ ਨੇ ਸ. ਪਰਮਜੀਤ ਸਿੰਘ ਕਾਹਲੋਂ ਨੂੰ ਸਕੱਤਰ ਜਨਰਲ ਬਣਨ ਤੇ ਉਹਨਾਂ ਦਾ ਸਨਮਾਨ ਕੀਤਾ।
ਇਸ ਸਮੇਂ ਸ. ਸੁਖਵਿੰਦਰ ਸਿੰਘ ਵਿੱਕੀ ਬਲਾਕ ਸੰਮਤੀ ਮੈਂਬਰ, ਮਨਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਬਿਕਰਮਜੀਤ ਸਿੰਘ ਗੀਗੇ ਮਾਜਰਾ ਸਾਬਕਾ ਡਾਇਰੈਕਟ ਮਿਲਕ ਪਲਾਂਟ, ਯਸ਼ਪਾਲ ਸਿੰਘ ਸਰਪੰਚ ਡਰੌਲੀ, ਮੇਹਰ ਸਿੰਘ ਸਰਪੰਚ ਠਸਕਾ, ਸੁਰਮੁੱਖ ਸਿੰਘ ਸਾਬਕਾ ਸਰਪੰਚ ਜੁਝਾਰ ਨਗਰ, ਸੁਰਮੁੱਖ ਸਿੰਘ ਨੰਬਰਦਾਰ ਰਾਏਪੁਰ, ਬਲਵਿੰਦਰ ਸਿੰਘ ਦਾਉਂ, ਮਨਵੀਰ ਸਿੰਘ ਰਿੰਕੂ ਆਦਿ ਹਾਜ਼ਰ ਸਨ।