ਰਾਜ ਕਪੂਰ ਦੀ ਪਤਨੀ ਕ੍ਰਿਸ਼ਨਾ ਰਾਜ ਕਪੂਰ ਦਾ ਦੇਹਾਂਤ

41

ਨਵੀਂ ਦਿੱਲੀ, 1 ਅਕਤੂਬਰ – ਬਾਲਵੁੱਡ ਦੇ ਪ੍ਰਸਿੱਧ ਅਭਿਨੇਤਾ ਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ ਦਾ ਅੱਜ ਦੇਹਾਂਤ ਹੋ ਗਿਆ। ਉਹ 87 ਸਾਲਾਂ ਦੇ ਸਨ।

ਇਸ ਦੌਰਾਨ ਉਹਨਾਂ ਦੀ ਮੌਤ ਉਤੇ ਵੱਖ-ਵੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਮਿਤਾਭ ਬੱਚਨ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੀਆਂ।

ਦੱਸਣਯੋਗ ਹੈ ਕਿ ਉਹ ਅਭਿਨੇਤਾ ਰਿਸ਼ੀ ਕਪੂਰ ਦੀ ਮਾਂ ਅਤੇ ਅਭਿਨੇਤਾ ਰਣਬੀਰ ਕਪੂਰ ਦੀ ਦਾਦੀ ਸਨ।