ਨਵੀਂ ਦਿੱਲੀ, 1 ਅਕਤੂਬਰ – ਪੈਟਰੋਲ ਅਤੇ ਡੀਜ਼ਲ ਵਿਚ ਅੱਜ ਫਿਰ ਤੋਂ ਭਾਰੀ ਵਾਧਾ ਦਰਜ ਕੀਤਾ ਗਿਆ ਅਤੇ ਇਹ ਇਤਿਹਾਸਿਕ ਉਚਾਈ ਉਤੇ ਪਹੁੰਚ ਗਿਆ ਹੈ।
ਰਾਜਧਾਨੀ ਦਿੱਲੀ ਵਿਚ ਪੈਟਰੋਲ 24 ਪੈਸੇ ਵਾਧੇ ਨਾਲ 83.73 ਰੁ. ਅਤੇ ਡੀਜ਼ਲ 30 ਪੈਸੇ ਵਾਧੇ ਨਾਲ 75.09 ਰੁ. ਪ੍ਰਤੀ ਲੀਟਰ ਹੋ ਗਿਆ ਹੈ।
ਚੰਡੀਗੜ੍ਹ ਵਿਚ ਪੈਟਰੋਲ 23 ਪੈਸੇ ਦੇ ਵਾਧੇ ਨਾਲ 80.59 ਰੁ. ਅਤੇ ਡੀਜ਼ਲ 29 ਪੈਸੇ ਦੇ ਵਾਧੇ ਨਾਲ 73.01 ਰੁ. ਪ੍ਰਤੀ ਲੀਟਰ ਹੋ ਗਿਆ ਹੈ।
ਲੁਧਿਆਣਾ ਵਿਚ ਪੈਟਰੋਲ 31 ਪੈਸੇ ਦੇ ਵਾਧੇ ਨਾਲ 89.56 ਰੁ. ਪ੍ਰਤੀ ਲੀਟਰ ਅਤੇ ਡੀਜ਼ਲ 34 ਪੈਸੇ ਦੇ ਵਾਧੇ ਨਾਲ 75.21 ਰੁ. ਪ੍ਰਤੀ ਲੀਟਰ ਤੱਕ ਪਹੁੰਚ ਗਿਆ।