ਨਵੀਂ ਦਿੱਲੀ, 4 ਸਤੰਬਰ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ 10ਵੇਂ ਦਿਨ ਵੀ ਵਾਧਾ ਦਰਜ ਕੀਤਾ ਗਿਆ।
ਇਸ ਦੌਰਾਨ ਅੱਜ ਦਿੱਲੀ ਵਿਚ ਪੈਟਰੋਲ 16 ਪੈਸੇ ਵਾਧੇ ਨਾਲ 79.31 ਰੁ: ਪ੍ਰਤੀ ਲੀਟਰ ਤੱਕ ਪਹੁੰਚ ਗਿਆ, ਉਥੇ ਡੀਜ਼ਲ 19 ਪੈਸੇ ਦੇ ਵਾਧੇ ਨਾਲ 71.34 ਰੁ: ਪ੍ਰਤੀ ਲੀਟਰ ਤੇ ਪਹੁੰਚ ਗਿਆ।
ਇਸ ਤੋਂ ਇਲਾਵਾ ਚੰਡੀਗੜ ਵਿਚ ਪੈਟਰੋਲ 15 ਪੈਸੇ ਵਾਧੇ ਨਾਲ 76.36 ਰੁ: ਪ੍ਰਤੀ ਲੀਟਰ ਅਤੇ ਡੀਜ਼ਲ 18 ਪੈਸੇ ਦੇ ਵਾਧੇ ਨਾਲ 69.36 ਰੁ. ਪ੍ਰਤੀ ਲੀਟਰ ਤਕ ਪਹੁੰਚ ਗਿਆ ਹੈ।