ਚੰਡੀਗੜ੍ਹ, 31 ਅਗਸਤ (ਵਿਸ਼ਵ ਵਾਰਤਾ) : ਸਾਹਿਤ ਅਕਾਦਮੀ ਐਵਾਰਡ ਜੇਤੂ ਪੰਜਾਬੀ ਲੇਖਕ ਅਤੇ ਮੇਘਾਲਿਆ ਦੇ ਸਾਬਕਾ ਡੀਜੀਪੀ ਡਾ. ਸਵਰਾਜਵੀਰ ਨੇ ਅੱਜ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵੱਜੋ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਇਹ ਅਹੁਦਾ ਪੰਜਾਬੀ ਟ੍ਰਿਬਿਊਨ ਨਾਲ ਲੰਬੇ ਸਮੇਂ ਤੋਂ ਜੁੜੇ ਸੁਰਿੰਦਰ ਸਿੰਘ ਤੇਜ਼ ਦੇ ਸੰਪਾਦਕ ਵੱਜੋ ਸੇਵਾ ਮੁਕਤ ਹੋਣ ਤੋਂ ਬਾਅਦ ਸੰਭਾਲਿਆ ਹੈ।
ਪੰਜਾਬੀ ਟ੍ਰਿਬਿਊਨ ਦੇ ਸਟਾਫ ਵੱਲੋਂ ਅੱਜ ਨਵੇਂ ਸੰਪਾਦਕ ਨੂੰ ਜੀ ਆਇਆ ਅਤੇ ਸੇਵਾ ਮੁਕਤ ਹੋਏ ਸੰਪਾਦਕ ਸੁਰਿੰਦਰ ਸਿੰਘ ਤੇਜ਼ ਨੂੰ ਮੋਹ ਭਿੱਜੀ ਵਿਦਾਇਗੀ ਦਿੱਤੀ ਗਈ।