ਸਕੂਲ ਦੀ ਕੰਧ ਡਿੱਗਣ ਨਾਲ ਵਿਦਿਆਰਥੀ ਦੀ ਮੌਤ

62

ਮਾਨਸਾ, 30 ਅਗਸਤ (ਵਿਸ਼ਵ ਵਾਰਤਾ)- ਸਰਦੂਲਗੜ੍ਹ ਦੇ ਪਿੰਡ ਮੀਰਪੁਰ ਖੁਰਦ ਵਿਚ ਇਕ  ਪ੍ਰਾਈਵੇਟ ਸਕੂਲ ਦੀ ਕੰਧ ਡਿਗਣ ਨਾਲ ਵਿਦਿਆਰਥੀ ਦੀ ਮੌਤ ਹੋ ਗਈ ਹੈ।

ਇਸ ਸਬੰਧ ਵਿਚ ਸਰਦੂਲਗੜ੍ਹ ਦੇ ਡੀ. ਐਸ. ਪੀ. ਸੰਜੀਵ ਗੋਇਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਗੁਰਪ੍ਰੀਤ ਸਿੰਘ ਪੁਤਰ ਅੰਮਿਰਤਪਾਲ ਸਿੰਘ ਵਾਸੀ ਸਰਦੂਲੇਵਾਲਾ ਬੀ. ਐਸ. ਡੀ. ਸਕੂਲ ਮੀਰਪੁਰ ਖੁਰਦ ਵਿਚ ਗਿਆਰਵੀਂ ਕਲਾਸ ਦਾ ਵਿਦਿਆਰਥੀ ਸੀ, ਜੋ ਕਿ ਆਪਣੇ ਦੋਸਤ ਨਾਲ ਬਾਥਰੂਮ ਕਰਨ ਲਈ ਗਿਆ ਸੀ। ਜਦ ਉਹ ਬਾਥਰੂਮ ਕਰਕੇ ਬਾਹਰ ਆਇਆ ਤਾਂ ਉਹ ਬਾਥਰੂਮ ਦੀ ਕੰਧ ਕੋਲ ਬੈਠ ਗਿਆ। ਉਸ ਦੇ ਦੋਸਤ ਨੇ ਕਿਹਾ ਕਿ ਕੰਧ ਹਿਲ ਰਹੀ ਹੈ, ਨੂੰ ਪਾਸੇ ਹਟ ਜਾ ਜਦ ਉਹ ਪਾਸੇ ਹੋਣ ਲਗਿਆ ਤਾਂ ਤੁਰੰਤ ਹੀ ਕੰਧ ਉਸ ’ਤੇ ਡਿਗ ਪਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੋਤ ਹੋ ਗਈ। ਜਦ ਇਸ ਸਬੰਧ ਵਿਚ ਥਾਣਾ ਸਰਦੂਲਗੜ੍ਹ ਦੇ ਮੁਖੀ ਹਰਵਿੰਦਰ ਸਿੰਘ ਸਰਾਂ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਵਲੋਂ ਕੋਈ ਵੀ ਕਾਰਵਾਈ ਕਰਨ ਤੋਂ ਮਨਾ ਕਰ ਦਿਤਾ ਅਤੇ ਕਿਹਾ ਕਿ ਇਹ ਕੁਦਰਤ ਦਾ ਭਾਣਾ ਸੀ, ਜਿਸ ਕਾਰਨ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਜਦ ਇਸ ਸਬੰਧੀ ਸਕੂਲ਼ ਮਾਲਕ ਜਗਤਾਰ ਸਿੰਘ ਨਾਲ ਗ¤ਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗੁਰਪ®ੀਤ ਸਿੰਘ ਬਹੁਤ ਹੀ ਵਧੀਆ ਵਿਦਿਆਰਥੀ ਸੀ, ਪਿਛਲੇ ਦਿਨੀਂ ਮੀਹ ਪੈਣ ਕਾਰਨ ਬਾਥਰੂਮ ਦੀ ਕੰਧ ਕਮਜੋਰ ਹੋ ਗਈ ਸੀ। ਜਦ ਉਕਤ ਵਿਦਿਆਰਥੀ ਬਾਥਰੂਮ ਕਰਨ ਲਈ ਗਿਆ ਤਾਂ ਕੰਧ ਡਿਗ ਪਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਤੋਂ ਪਹਿਲਾਂ ਸਰਦੂਲਗੜ੍ਹ ਦੇ ਐਸ.ਡੀ.ਐਮ ਲਤੀਫ ਅਹਿਮਦ ਵੱਲੋਂ ਸਕੂਲ ਦਾ ਦੌਰਾ ਕਰਕੇ ਸਥਿਤੀ ਦਾ ਜਾਇਜਾ ਲਿਆ ਗਿਆ।