ਭਾਰਤੀ ਹਾਈ ਕਮਿਸ਼ਨਰ ਨੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਿਆ

65

ਇਸਲਾਮਾਬਾਦ, 30 ਅਗਸਤ : ਭਾਰਤ ਦੇ ਪਾਕਿਸਤਾਨ ਵਿਚ ਹਾਈ ਕਮਿਸ਼ਨਰ ਸ਼੍ਰੀ ਅਜੇ ਬਿਸਾਰੀਆ ਨੇ ਅੱਜ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਨਨਕਾਣਾ ਸਾਹਿਬ ਗੁਰਦੁਆਰੇ ਵਿਚ ਮੱਥਾ ਵੀ ਟੇਕਿਆ। ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਸਾਲ ਅਪ੍ਰੈਲ ਵਿਚ ਪਾਕਿਸਤਾਨ ਨੇ ਸ਼੍ਰੀ ਅਜੇ ਬਿਸਾਰੀਆ ਦੇ ਨਨਕਾਣਾ ਸਾਹਿਬ ਜਾਣ ਉਤੇ ਰੋਕ ਲਾ ਦਿੱਤੀ ਸੀ। ਜਦੋਂ ਕਿ ਜੂਨ ਵਿਚ ਉਹਨਾਂ ਦੇ ਹਸਨ ਅਬਦਾਲ ਵਿਖੇ ਗੁਰਦੁਆਰਾ ਪੰਜਾ ਸਾਹਿਬ ਦੇ ਦੌਰੇ ਨੂੰ ਵੀ ਪਾਕਿਸਤਾਨ ਨੇ ਰੱਦ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਕੱਲ੍ਹ ਉਹ ਨਾਰੋਵਾਲ ਜ਼ਿਲ੍ਹੇ ਵਿਚ ਕਰਤਾਰਪੁਰ ਸਾਹਿਬ ਗੁਰਦੁਆਰੇ ਗਏ ਸਨ।