– ਪੁਲੀਸ ਨੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਤਿੰਨ ਵਿਅਕਤੀਆਂ ਖਿਲਾਫ ਕਰਿਆ ਮਾਮਲਾ ਦਰਜ
– ਲੜਕੀ ਦਾ ਸਸਕਾਰ ਪੇਕੇ ਪਿੰਡ ਹੋਇਆ
ਮਾਨਸਾ, 13 ਅਗਸਤ (ਵਿਸ਼ਵ ਵਾਰਤਾ)- ਪਿੰਡ ਸਾਹਨੇਵਾਲੀ ਵਿਖੇ ਇੱਕ ਪੁਲੀਸ ਮੁਲਾਜ਼ਮ ਨੇ ਆਪਣੇ ਭਰਾ ਤੇ ਬਾਪ ਨਾਲ ਮਿਲਕੇ ਆਪਣੀ ਪਤਨੀ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਝੁਨੀਰ ਥਾਣਾ ਦੀ ਪੁਲੀਸ ਨੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਤਿੰਨ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਿ®ਤਕਾ ਇੱਕ ਬੱਚੇ ਦੀ ਮਾਂ ਸੀ। ਮ੍ਰਿਤਕਾ ਦੇ ਪੇਕਿਆਂ (ਮਾਪਿਆਂ) ਦਾ ਦੋਸ਼ ਹੈ ਕਿ ਉਨ੍ਹਾਂ ਦੀ ਲਾਡਲੀ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ—ਦਹੇਜ ਲਈ ਅਕਸਰ ਪ®ੇਸ਼ਾਨ ਕੀਤਾ ਜਾਂਦਾ ਸੀ, ਜਿਸ ਕਰਕੇ ਉਸ ਦੀ ਹੱਤਿਆ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਰਾਏਪੁਰ ਦੀ ਭਿੰਦਰ ਕੌਰ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਪਿੰਡ ਸਾਹਨੇਵਾਲੀ ਦੇ ਪੁਲੀਸ ਮੁਲਾਜ਼ਮ ਭੁਪਿੰਦਰ ਸਿੰਘ ਨਾਲ ਹੋਇਆ ਸੀ, ਜਿਨ੍ਹਾਂ ਦੇ ਘਰ ਡੇਢ ਸਾਲ ਦਾ ਲੜਕਾ ਸੀ। ਸ਼ਨੀਵਾਰ ਦੀ ਸ਼ਾਮ ਦੋਵਾਂ ਪਤੀ—ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈਕੇ ਤਕਰਾਰ ਹੋਇਆ ਤੇ ਉਸ ਤੋਂ ਬਾਅਦ ਭਿੰਦਰ ਕੌਰ ਦੀ ਕੁੱਟਮਾਰ ਕਰਕੇ ਉਸ ਦਾ ਚੰਨੀ ਨਾਲ ਗਲ ਘੋਟ ਦਿੱਤਾ ਗਿਆ। ਕੁਝ ਦੇਰ ਬਾਅਦ ਹੀ ਵਿਆਹੁਤਾ ਭਿੰਦਰ ਕੌਰ ਦੀ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ ਮਿ®ਤਕਾ ਨੂੰ ਆਪਣੇ ਪੇਕੇ ਪਰਿਵਾਰ ਵੱਲੋਂ ਕੁਝ ਜ਼ਮੀਨ ਆਉਦੀ ਸੀ ਅਤੇ ਇਹ ਜ਼ਮੀਨ ਲੈਣ ਲਈ ਸਹੁਰਾ ਪਰਿਵਾਰ ਉਸ ਦੀ ਕੁੱਟਮਾਰ ਕਰਦਾ ਸੀ, ਜਿਸ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ।
ਝੁਨੀਰ ਪੁਲੀਸ ਦੇ ਥਾਣਾ ਮੁਖੀ ਸਬ ਇੰਸਪੈਕਟਰ ਅਜੈ ਕੁਮਾਰ ਨੇ ਮਿ®ਤਕਾ ਦੀ ਮਾਸੀ ਦੇ ਲੜਕੇ ਰਾਜ ਸਿੰਘ ਵਾਸੀ ਪਿੰਡ ਰਾਏਪੁਰ ਦੇ ਬਿਆਨਾਂ ’ਤੇ ਪਤੀ ਭੁਪਿੰਦਰ ਸਿੰਘ, ਜੇਠ ਸਿਕੰਦਰ ਸਿੰਘ ਅਤੇ ਸਹੁਰਾ ਨਿਰੰਜਣ ਸਿੰਘ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦਾ ਪਤੀ ਭੁਪਿੰਦਰ ਸਿੰਘ ਪੀ.ਏ.ਪੀ ਪੁਲੀਸ ਵਿਚ ਸਿਪਾਹੀ ਹਨ ਅਤੇ ਅੱਜ ਕੱਲ੍ਹ ਹਰਮੰਦਰ ਸਿੰਘ ਜੱਸੀ ਦੀ ਗਾਰਦ ਵਿਚ ਡਿਊਟੀ ਦੇ ਰਹੇ ਹਨ।
ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕਾ ਦੀ ਲਾਸ਼ ਉਸ ਦੇ ਪੇਕੇ ਪਰਿਵਾਰ ਨੂੰ ਸੌਂਪੀ ਗਈ ਅਤੇ ਉਨ੍ਹਾਂ ਵੱਲੋਂ ਉਸ ਦਾ ਸਸਕਾਰ ਸਹੁਰੇ ਪਿੰਡ ਸਾਹਨੇਵਾਲੀ ਦੀ ਬਿਜਾਏ ਪੇਕੇ ਪਿੰਡ ਰਾਏਪੁਰ ਵਿਖੇ ਕੀਤਾ ਗਿਆ।
ਇਸੇ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਆਗੂ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਬੇਰਹਿਮੀ ਨਾਲ ਕਤਲ ਕਰਨ ਵਾਲੇ ਸਹੁਰੇ ਪਰਿਵਾਰਾਂ ਦੇ ਮੈਂਬਰਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਕੇ ਜ਼ੇਲ੍ਹ ਵਿਚ ਸੁੱਟਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸ਼ਨ ਵੱਲੋਂ ਕਸੂਰਵਾਰਾਂ ਖਿਲਾਫ ਕਿਸੇ ਵੀ ਕਿਸਮ ਦੀ ਢਿੱਲ ਵਰਤੀ ਗਈ ਤਾਂ ਜਥੇਬੰਦੀ ਪਿੰਡ ਦੇ ਲੋਕਾਂ ਨੂੰ ਨਾਲ ਲੈਕੇ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।
ਫੋਟੋ ਕੈਪਸ਼ਨ: ਮ੍ਰਿਤਕ ਔਰਤ ਭਿੰਦਰ ਕੌਰ ਦੀ ਫਾਇਲ ਫੋਟੋ।