ਨਵੀਂ ਦਿੱਲੀ, 13 ਅਗਸਤ – ਦੇਸ਼ ਦੇ ਕਈ ਸੂਬਿਆਂ ’ਚ ਮੀਂਹ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਸਮੇਤ ਪਹਾੜੀ ਸੂਬਿਆਂ ਵਿਚ ਜਿੱਥੇ ਮੀਂਹ ਕਾਰਨ ਚੱਟਾਨਾਂ ਡਿੱਗਣ ਕਾਰਨ ਕਈ ਰਸਤੇ ਬੰਦ ਹੋ ਗਈ ਉਥੇ ਇਹਨਾਂ ਸੂਬਿਆਂ ਵਿਚ ਵੱਖ-ਵੱਖ ਹਾਦਸੇ ਵੀ ਵਾਪਰੇ। ਇਥੇ ਕਈ ਨਦੀਆਂ ਖਤਰੇ ਦੇ ਨਿਸ਼ਾਨ ਉਤੇ ਉਪਰ ਵਹਿ ਰਹੀਆਂ ਹਨ। ਰਸਤਿਆਂ ਤੋਂ ਮਲਬਾ ਹਟਾਉਣ ਦਾ ਕੰਮ ਜਾਰੀ ਹੈ।
ਹਿਮਾਚਲ ’ਚ ਬਾਰਿਸ਼ ਦਾ ਕਹਿਰ
ਇਸ ਦੌਰਾਨ ਹਿਮਾਚਲ ਦੇ ਮੰਡੀ ਹਮੀਰਪੁਰ ਤੇ ਸ਼ਿਮਲਾ ਵਿਚ ਵੀ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਕਈ ਸੈਲਾਨੀ ਇਥੇ ਫਸ ਗਏ ਹਨ। ਸੂਬੇ ਵਿਚ ਕਈ ਥਾਈਂ ਜ਼ਮੀਨ ਖਿਸਕਣ ਕਾਰਨ ਰਸਤੇ ਬੰਦ ਹੋ ਗਏ ਹੈ।
ਜੰਮੂ ਕਸ਼ਮੀਰ ਹਾਈਵੇਅ ਬੰਦ
ਇਸ ਦੌਰਾਨ ਜੰਮੂ ਕਸ਼ਮੀਰ ਵਿਚ ਵੀ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ।ਇਸ ਦੌਰਾਨ ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ।
ਇਸ ਤੋਂ ਇਲਾਵਾ ਕੇਰਲ ਸਮੇਤ ਕਈ ਸੂਬਿਆਂ ਵਿਚ ਵੀ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਇਥੇ ਮੌਤਾਂ ਦਾ ਅੰਕੜਾ ਵੱਧ ਗਿਆ ਹੈ।
ਪੰਜਾਬ ਵਿਚ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ
ਇਸ ਦੌਰਾਨ ਪੰਜਾਬ ਵਿਚ ਬੀਤੀ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਉਥੇ ਝੋਨਾ ਆਦਿ ਫਸਲਾਂ ਨੂੰ ਭਰਪੂਰ ਪਾਣੀ ਵੀ ਮਿਲਿਆ।