ਸ਼੍ਰੀਦੇਵੀ ਦੇ ਜਨਮ ਦਿਨ ’ਤੇ ਧੀ ਜਾਹਨਵੀ ਨੇ ਸ਼ੇਅਰ ਕੀਤੀ ਯਾਦਗਾਰ ਤਸਵੀਰ

456

ਨਵੀਂ ਦਿੱਲੀ, 13 ਅਗਸਤ – ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਅੱਜ ਬੇਸ਼ੱਕ ਇਸ ਦੁਨੀਆ ਵਿਚ ਨਹੀਂ ਹੈ ਪਰ ਉਹਨਾਂ ਦੀ ਯਾਦ ਉਹਨਾਂ ਦੇ ਚਾਹੁਣ ਵਾਲਿਆਂ ਕਰੋੜਾਂ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਸਦਾ ਰਹੇਗੀ। ਅੱਜ ਇਸ ਮਹਾਨ ਅਭਿਨੇਤਰੀ ਦਾ 55ਵਾਂ ਜਨਮ ਦਿਨ ਹੈ।

ਇਸ ਦੌਰਾਨ ਸ਼੍ਰੀਦੇਵੀ ਦੀ ਧੀ ਜਾਹਨਵੀ ਨੇ ਸ਼੍ਰੀਦੇਵੀ ਦੀ ਇਕ ਯਾਦਗਾਰੀ ਫੋਟੋ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ।

ਦੱਸਣਯੋਗ ਹੈ ਕਿ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਸੀ ਤੇ ਇਸੇ ਸਾਲ 24 ਫਰਵਰੀ ਨੂੰ ਉਸ ਦੀ ਮੌਤ ਹੋ ਗਈ ਸੀ।