ਨਵੀਂ ਦਿੱਲੀ, 13 ਅਗਸਤ – ਭਾਰਤ ਦੇ ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਦਾ ਅੱਜ ਦੇਹਾਂਤ ਹੋ ਗਿਆ। ਉਹ 89 ਵਰ੍ਹਿਆਂ ਦੇ ਸਨ।
ਦੱਸਣਯੋਗ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਨੂੰ ਕੋਲਕਾਤਾ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਜਿਥੇ ਉਹਨਾਂ ਦਾ ਦੇਹਾਂਤ ਹੋ ਗਿਆ।
ਇਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਆਗੂਆਂ ਨੇ ਉਹਨਾਂ ਦੇ ਦੇਹਾਂਤ ਉਤੇ ਦੁੱਖ ਦੀ ਪ੍ਰਗਟਾਵਾ ਕੀਤਾ ਹੈ।
ਸੋਮਨਾਥ ਦਾ ਜਨਮ 25 ਜੁਲਾਈ 1929 ਨੂੰ ਹੋਇਆ ਸੀ। ਜੀਵਨ ਦਾ ਬਹੁਤਾ ਸਮਾਂ (1968-2008) ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਨੇਤਾ ਰਹੇ ਅਤੇ 14ਵੀਂ ਲੋਕ ਸਭਾ ਦੇ 4 ਜੂਨ 2004 ਤੋਂ 30 ਮਈ 2009 ਤੱਕ ਸਪੀਕਰ ਸਨ। ਬਾਅਦ ਵਿੱਚ ਪਾਰਟੀ ਨਾਲ ਮੱਤਭੇਦ ਹੋ ਜਾਣ ਕਾਰਨ ਉਹ 2008 ਵਿੱਚ ਪਾਰਟੀ ਤੋਂ ਅਲੱਗ ਹੋ ਗਏ।