– ਸ਼ੱਕ ਦੇ ਆਧਾਰ ‘ਤੇ ਸਿਰ ਵਿਚ ਲੱਕੜ ਦੀ ਵਾਹੀ ਮਾਰੀ
ਮਾਨਸਾ, 11 ਅਗਸਤ (ਵਿਸ਼ਵ ਵਾਰਤਾ)- ਪਿੰਡ ਠੂਠਿਆਂਵਾਲੀ ਵਿਖੇ ਸ਼ਰਾਬ ਪੀਣ ਤੋਂ ਰੋਕਣ ਅਤੇ ਸ਼ੱਕ ਕਰਨ ਦੇ ਆਧਾਰ ’ਤੇ ਇੱਕ ਪਤੀ ਨੇ ਆਪਣੀ ਪਤਨੀ ਦੇ ਸਿਰ ਵਿਚ ਲੱਕੜ ਦੀ ਵਾਹੀ ਮਾਰਕੇ ਉਸ ਦਾ ਕਤਲ ਕਰ ਦਿੱਤਾ ਹੈ। ਕਤਲ ਕਰਨ ਤੋਂ ਬਾਅਦ ਉਸ ਵਿਅਕਤੀ ਨੇ ਖੁਦ ਹੀ ਗਲੀ ਵਿਚ ਆਕੇ ਰੌਲਾ ਪਾ ਦਿੱਤਾ। ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਇੱਕ ਵਾਰ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਠੂਠਿਆਂਵਾਲੀ ਵਾਸੀ ਮਨਪ®ੀਤ ਕੌਰ ਦਾ ਵਿਆਹ 10 ਕੁ ਸਾਲ ਪਹਿਲਾਂ ਪਿ®ਤਪਾਲ ਨਾਮੀ ਵਿਅਕਤੀ ਨਾਲ ਹੋਇਆ ਸੀ। ਦੋਵਾਂ ਵਿਚ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਸੀ। ਘਰ ਵਿਚ ਦੋ ਬੱਚੇ ਸਨ। ਦੱਸਿਆ ਗਿਆ ਕਿ ਮਿ®ਤਕਾ ਦੀ ਲੜਕੀ ਆਪਣੇ ਨਾਨਕੇ ਘਰ ਗਈ ਹੋਈ ਸੀ। ਇਸ ਦੌਰਾਨ ਪਿ®ਤਪਾਲ ਨੇ ਆਪਣੇ ਬੱਚੇ ਨੂੰ ਕੋਈ ਚੀਜ ਲੈਣ ਦੇ ਬਹਾਨੇ ਦੁਕਾਨ ’ਤੇ ਭੇਜ ਦਿੱਤਾ ਅਤੇ ਪਿੱਛੋਂ ਘਰ ਦਾ ਕੁੰਡਾ ਲਗਾਕੇ ਪਤਨੀ ਦੇ ਸਿਰ ਵਿਚ ਲੱਕੜ ਦੀ ਵਾਹੀ ਮਾਰਕੇ ਉਸ ਦਾ ਕਤਲ ਕਰ ਦਿੱਤਾ।
ਥਾਣਾ ਸਦਰ ਮਾਨਸਾ ਦੇ ਮੁਖੀ ਮੋਹਨ ਲਾਲ ਨੇ ਦੱਸਿਆ ਕਿ ਇੱਕ ਵਾਰ ਪਿ®ਤਪਾਲ ਨਾਮੀ ਵਿਅਕਤੀ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਕਾਰਨ ਪਤਨੀ ਵੱਲੋਂ ਸ਼ਰਾਬ ਪੀਣ ਤੋਂ ਰੋਕਣ ਅਤੇ ਸ਼ੱਕ ਦੇ ਆਧਾਰ ’ਤੇ ਕੀਤਾ ਗਿਆ ਹੈ। ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਫੋਟੋ ਕੈਪਸ਼ਨ: ਮ੍ਰਿਤਕ ਮਨਪ੍ਰੀਤ ਕੌਰ ਦੀ ਫਾਇਲ ਫੋਟੋ।