ਲੰਡਨ, 11 ਅਗਸਤ – ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ ਦੀ ਅੱਧੀ ਟੀਮ ਨੂੰ 136 ਦੌੜਾਂ ਉਤੇ ਪੈਵੇਲੀਅਨ ਦਾ ਰਾਹ ਦਿਖਾ ਦਿੱਤਾ ਹੈ। ਖਬਰ ਲਿਖੇ ਜਾਣ ਤਕ ਇੰਗਲੈਂਡ ਨੇ 5 ਵਿਕਟਾਂ ਉਤੇ 136 ਦੌੜਾਂ ਬਣਾ ਲਈਆਂ ਸਨ।
ਇਸ ਤਰ੍ਹਾਂ ਉਹ ਭਾਰਤ ਦੀਆਂ 107 ਦੌੜਾਂ ਦੇ ਜਵਾਬ ਵਿਚ 29 ਦੌੜਾਂ ਨਾਲ ਅੱਗੇ ਹੋ ਗਈ ਹੈ।
ਇਸ ਤੋਂ ਪਹਿਲਾ ਇਸ਼ਾਂਤ ਸ਼ਰਮਾ ਨੇ ਅਲਿਸਟਰ ਕੁੱਕ ਨੂੰ 21 ਦੌੜਾਂ ਉਤੇ ਆਉਟ ਕੀਤਾ। ਇਸ ਤੋਂ ਬਾਅਦ ਮੁਹੰਮਦ ਸ਼ਮੀ ਨੇ ਜੇਨਿੰਗ ਤੇ ਰੂਟ ਦੀਆਂ ਵਿਕਟਾਂ ਹਾਸਿਲ ਕੀਤੀਆਂ। ਜਦੋਂ ਕਿ ਹਾਰਦਿਕ ਪਾਂਡਿਆ ਨੇ ਪੋਪ ਨੂੰ 28 ਦੌੜਾਂ ਤੇ ਚਲਦਾ ਕੀਤਾ।