ਲੰਡਨ, 11 ਅਗਸਤ – ਭਾਰਤ ਦੀਆਂ 107 ਦੌੜਾਂ ਦੇ ਜਵਾਬ ਵਿਚ ਉਤਰੀ ਇੰਗਲੈਂਡ ਦੀ ਟੀਮ ਨੇ ਦੂਸਰੇ ਟੈਸਟ ਮੈਚ ਦੇ ਤੀਸਰੇ ਦਿਨ ਲੰਚ ਤੱਕ 4 ਵਿਕਟਾਂ ਉਤੇ 89 ਦੌੜਾਂ ਬਣਾ ਲਈਆਂ ਸਨ ਤੇ ਉਹ ਫਿਲਹਾਲ ਭਾਰਤ ਤੋਂ 18 ਦੌੜਾਂ ਪਿੱਛੇ ਹਨ।
ਇਸ ਤੋਂ ਪਹਿਲਾ ਇਸ਼ਾਂਤ ਸ਼ਰਮਾ ਨੇ ਅਲਿਸਟਰ ਕੁੱਕ ਨੂੰ 21 ਦੌੜਾਂ ਉਤੇ ਆਉਟ ਕੀਤਾ। ਇਸ ਤੋਂ ਬਾਅਦ ਮੁਹੰਮਦ ਸ਼ਮੀ ਨੇ ਜੇਨਿੰਗ ਤੇ ਰੂਟ ਦੀਆਂ ਵਿਕਟਾਂ ਹਾਸਿਲ ਕੀਤੀਆਂ। ਜਦੋਂ ਕਿ ਹਾਰਦਿਕ ਪਾਂਡਿਆ ਨੇ ਪੋਪ ਨੂੰ 28 ਦੌੜਾਂ ਤੇ ਚਲਦਾ ਕੀਤਾ।