ਕੈਲੇਫੋਰਨੀਆ 9 ਅਗਸਤ – ਅਮਰੀਕਾ ਵਿੱਚ ਬੀਤੇ 6 ਅਗਸਤ ਨੂੰ 70 ਸਾਲਾ ਬਜ਼ੁਰਗ ਸਾਹਿਬ ਸਿੰਘ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਕੈਲੇਫੋਰਨੀਆ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਦੋਸ਼ੀਆਂ ਵਿਚੋਂ 1 ਨੌਜਵਾਨ ਪੁਲਿਸ ਚੀਫ ਦਾ ਬੇਟਾ ਹੈ।
ਇਨ੍ਹਾਂ ਖਿਲਾਫ ਸਿੱਖ ਬਜ਼ੁਰਗ ਨੂੰ ਬੇਰਹਿਮੀ ਨਾਲ ਕੁੱਟਣ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਹੋਇਆ ਹੈ। ਹਾਲਾਂਕਿ ਜਾਂਚ ਕਰਤਾ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਅਪਰਾਧ ਨਫ਼ਰਤ ਤੋਂ ਪ੍ਰੇਰਿਤ ਸੀ ਜਾਂ ਨਹੀਂ।
ਪੁਲਿਸ ਨੇ 18 ਸਾਲਾ ਅਤੇ ਇੱਕ 16 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ।