ਲੰਡਨ 8 ਅਗਸਤ – ਭਾਰਤ ਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਲੜੀ ਦਾ ਦੂਸਰਾ ਟੈਸਟ ਮੈਚ ਭਲਕੇ 9 ਅਗਸਤ ਤੋਂ ਸ਼ੁਰੂ ਹੋਵੇਗਾ।
ਦੱਸਣਯੋਗ ਹੈ ਕਿ ਟੀਮ ਇੰਡੀਆ ਪਹਿਲਾ ਮੈਚ ਹਾਰ ਕੇ ਲੜੀ ਵਿਚ ਵਾਪਸੀ ਲਈ ਭਰਪੂਰ ਯਤਨ ਕਰੇਗੀ। ਇਸ ਲਈ ਟੀਮ ਵਿਚ ਕੁਝ ਬਦਲਾਅ ਵੀ ਦੇਖਣ ਨੂੰ ਮਿਲ ਸਕਦੇ ਹਨ।
ਦੂਸਰੇ ਪਾਸੇ ਇੰਗਲੈਂਡ ਦੇ ਕਪਤਾਲ ਜੋ ਰੂਟ ਜ਼ਖਮੀ ਹੋ ਗਏ ਹਨ। ਇਹ ਮੇਜ਼ਮਾਨ ਟੀਮ ਲਈ ਇਕ ਵੱਡਾ ਝਟਕਾ ਹੈ।