ਚੰਡੀਗੜ੍ਹ, 31 ਜੁਲਾਈ (ਵਿਸ਼ਵ ਵਾਰਤਾ) – ਆਮ ਆਦਮੀ ਪਾਰਟੀ ਦੇ ਜ਼ੋਨ ਪ੍ਰਧਾਨਾਂ ਕੁਲਦੀਪ ਸਿੰਘ ਧਾਲੀਵਾਲ ਦਲਬੀਰ ਸਿੰਘ ਢਿੱਲੋਂ, ਨਰਿੰਦਰ ਸੰਧੂ, ਡਾ. ਰਵਜੋਤ ਸਿੰਘ ਅਤੇ ਗੁਰਦਿੱਤ ਸਿੰਘ ਸੇਖੋਂ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੋਸ਼ ਲਗਾਇਆ ਹੈ ਕਿ ਆਰ.ਐਸ.ਐਸ. ਦੇ ਇਸ਼ਾਰੇ ‘ਤੇ ਬੈਂਸ ਭਰਾ, ਭਾਜਪਾ ਅਤੇ ਅਕਾਲੀ ਦਲ ਬਾਦਲ ਆਮ ਆਦਮੀ ਪਾਰਟੀ ਪੰਜਾਬ ਨੂੰ ਤੋੜਨਾ ਚਾਹੁੰਦੇ ਹਨ ਅਤੇ ‘ਆਪ’ ਦੇ ਕੁੱਝ ਵਿਧਾਇਕ ਇਹਨਾਂ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਬੁਣੇ ਜਾਲ ‘ਚ ਫਸਦੇ ਜਾ ਰਹੇ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਅੱਜ ਟੀਵੀ ਨਿਊਜ਼ ਚੈਨਲਾਂ ਉੱਤੇ ਸੁਖਪਾਲ ਸਿੰਘ ਖਹਿਰਾ ਅਤੇ ਬਿਕਰਮ ਸਿੰਘ ਮਜੀਠੀਆ ਦੀ ਮੁਲਾਕਾਤ ਸੰਬੰਧੀ ਆਈਆਂ ਖ਼ਬਰਾਂ ਨੇ ਦੁਨੀਆ ਭਰ ‘ਚ ਵੱਸਦੇ ਪੰਜਾਬ ਹਿਤੈਸ਼ੀਆਂ ਅਤੇ ‘ਆਪ’ ਹਮਾਇਤੀਆਂ ਲਈ ਗੰਭੀਰ ਚਿੰਤਾ ਖੜੀ ਕਰ ਦਿੱਤੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਆਰ.ਐਸ.ਐਸ ਨੇ ਦਲਿਤ ਵਰਗ ਨੂੰ ਮਿਲਦਾ ਮਾਣ-ਸਨਮਾਨ ਕਦੇ ਵੀ ਹਜ਼ਮ ਨਹੀਂ ਕੀਤਾ।
‘ਆਪ’ ਆਗੂਆਂ ਨੇ ਕਿਹਾ ਕਿ ਬੈਂਸ ਭਰਾਵਾਂ ਰਾਹੀਂ ਭਾਜਪਾ ਅਤੇ ਅਕਾਲੀ ਦਲ ਲਗਾਤਾਰ ਕੋਸ਼ਿਸ਼ ਕਰਦੀ ਆ ਰਹੀ ਹੈ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੋਫਾੜ ਅਤੇ ਫਿਰ ਖ਼ਤਮ ਕੀਤਾ ਜਾਵੇ। ਬੈਂਸ ਭਰਾਵਾਂ ਦੀ ਭਾਜਪਾ ਦੇ ਆਗੂਆਂ ਨਾਲ ਸਾਂਝ-ਭਿਆਲ਼ੀਆਂ ਅਤੇ ਖਹਿਰਾ-ਮਜੀਠੀਆ ਦੀ ਮੀਟਿੰਗ ਸੰਬੰਧੀ ਤਾਜ਼ਾ ਖ਼ਬਰਾਂ ਇਸ ਤਰ੍ਹਾਂ ਦੀਆਂ ‘ਆਪ’ ਵਿਰੋਧੀ ਗਤੀਵਿਧੀਆਂ ‘ਤੇ ਮੋਹਰ ਲਗਾਉਂਦੀਆਂ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਬਾਦਲਾਂ ਨੂੰ ਵੀ ਇਹ ਸੱਚ ਅਜੇ ਤੱਕ ਹਜ਼ਮ ਨਹੀਂ ਹੋਇਆ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ (ਬਾਦਲਾਂ) ਨੂੰ ਇਸ ਕਦਰ ਰੱਦ ਕਰ ਦਿੱਤਾ ਕਿ ਉਹ ਵਿਧਾਨ ਸਭਾ ‘ਚ ਮੁੱਖ ਮੰਤਰੀ ਧਿਰ ਦੀ ਭੂਮਿਕਾ ‘ਚ ਵੀ ਨਹੀਂ ਹਨ ਅਤੇ ਸੁਖਬੀਰ ਸਿੰਘ ਬਾਦਲ ਹਰ ਜੋੜ-ਤੋੜ ਰਾਹੀਂ ਖ਼ੁਦ ਵਿਰੋਧੀ ਧਿਰ ਦਾ ਨੇਤਾ ਬਣਨ ਲਈ ਤਰਲੋਮੱਛੀ ਹਨ।
‘ਆਪ’ ਆਗੂਆਂ ਨੇ ਕਿਹਾ ਕਿ ‘ਆਪ’ ਦੇ ਸਾਰੇ ਸੂਝਵਾਨ ਆਗੂ ਵਿਧਾਇਕ ਅਤੇ ਵਲੰਟੀਅਰ ਨਾ ਪਾਰਟੀ ਟੁੱਟਣ ਦੇਣਗੇ ਅਤੇ ਨਾ ਹੀ ਪੰਜਾਬ ਹਿਤੈਸ਼ੀਆਂ ਦੇ ਹੌਸਲੇ ਟੁੱਟਣ ਦੇਣਗੇ।
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ...