ਲੰਡਨ 31 ਜੁਲਾਈ – ਭਾਰਤ ਤੇ ਇੰਗਲੈਂਡ ਦਰਮਿਆਨ ਟੈਸਟ ਸੀਰੀਜ਼ ਦੀ ਸ਼ੁਰੂਆਤ ਕੱਲ੍ਹ ਤੋਂ ਹੋਣ ਜਾ ਰਹੀ ਹੈ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਲਕੇ ਬਰਮਿੰਘਮ ਵਿਖੇ ਭਾਰਤੀ ਸਮੇਂ ਅਨੁਸਾਰ ਦੁਪਿਹਰ 3:30 ਵਜੇ ਸ਼ੁਰੂ ਹੋਵੇਗਾ।
ਦੋਨਾਂ ਦੇਸ਼ਾਂ ਵਿਚਾਲੇ ਇਸ ਟੈਸਟ ਲੜੀ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ਵਿਚਾਲੇ ਭਾਰੀ ਉਤਸ਼ਾਹ ਹੈ। ਇਸ ਤੋਂ ਪਹਿਲਾਂ ਇੰਗਲੈਂਡ ਦੌਰੇ ਉਤੇ ਭਾਰਤ ਨੇ ਪਹਿਲਾ ਟੀ-20 ਲੜੀ 2-1 ਨਾਲ ਆਪਣੇ ਨਾਮ ਕੀਤੀ ਉਸ ਤੋਂ ਮਗਰੋਂ ਉਸ ਨੂੰ ਵਨਡੇ ਲੜੀ 2-1 ਨਾਲ ਗਵਾਉਣੀ ਵੀ ਪਈ। ਕੁੱਲ ਮਿਲਾ ਕੇ ਇੰਗਲੈਂਡ ਦੌਰੇ ਉਤੇ ਟੀਮ ਇੰਡੀਆ ਨੂੰ ਬੇਹੱਦ ਚੁਣੌਤੀ ਮਿਲਣ ਦੀ ਸੰਭਾਵਨਾ ਹੈ। ਖਾਸ ਤੌਰ ਉਤੇ ਕਪਤਾਨ ਵਿਰਾਟ ਕੋਹਲੀ ਉਤੇ ਵੀ ਸਭ ਦੀਆਂ ਨਜ਼ਰਾਂ ਹੋਣਗੀਆਂ ਜਿਸ ਦਾ ਬੱਲਾ ਇੰਗਲੈਂਡ ਖਿਲਾਫ ਟੈਸਟ ਮੈਚਾਂ ਵਿਚ ਖਾਮੋਸ਼ ਹੀ ਰਿਹਾ ਹੈ।
ਹਾਲਾਂਕਿ ਦੁਨੀਆਂ ਦੀ ਨੰਬਰ ਇਕ ਟੀਮ ਭਾਰਤ ਤੋਂ ਜਿੱਤਣਾ ਮੇਜ਼ਬਾਨ ਟੀਮ ਲਈ ਬੇਹੱਦ ਚੁਣੌਤੀ ਭਰਿਆ ਹੋਵੇਗਾ। ਬੱਲੇਬਾਜ਼ੀ ਹੀ ਨਹੀਂ ਬਲਕਿ ਇੰਗਲੈਂਡ ਦੇ ਗੇਂਦਬਾਜਾਂ ਦੀ ਵੀ ਇਸ ਲੜੀ ਵਿਚ ਪੂਰੀ ਪਰਖ ਹੋਵੇਗੀ।