– ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਉਪਰ ਮਾਨਸਾ ਤੋਂ ਆਰੰਭੀ ਮੁਹਿੰਮ
ਮਾਨਸਾ, 31 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਯੂਥ ਕਾਂਗਰਸ ਦੇ ਪ®ਧਾਨ ਅਮਰਪ®ੀਤ ਸਿµਘ ਲਾਲੀ ਨੇ ਸੂਬੇ ਨੂੰ ਹਰਿਆ—ਭਰਿਆ ਤੇ ਦੂਸ਼ਿਤ ਵਾਤਾਵਰਣ ਤੋਂ ਬਚਾਉਣ ਦੇ ਨਾਲ—ਨਾਲ ਨਸ਼ਾ ਮੁਕਤ ਬਣਾਉਣ ਲਈ ਯੂਥ ਕਾਂਗਰਸ ਵੱਲੋਂ ਨਿਰਪੱਖ ਹੋਕੇ ਪੌਦਾ ਲਾਉਣ ਦੀ ਮੁਹਿੰਮ ਚਲਾਈ ਗਈ ਹੈ, ਜਿਸ ਦੀ ਸ਼ੁਰੂਆਤ ਸਮਰਾਲਾ ਤੋਂ ਕਰਕੇ ਮਾਨਸਾ ਹੁੰਦੀ ਹੋਈ ਇਹ ਮੁਹਿੰਮ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਪੁੱਜੇਗੀ। ਉਨ੍ਹਾਂ ਕਿਹਾ ਕਿ ਇਸ ਤਹਿਤ ਇਕ ਦਿਨ ਵਿਚ 1 ਲੱਖ 55 ਹਜ਼ਾਰ ਪੌਦੇ ਵੰਡੇ ਗਏ ਹਨ। ਉਨ੍ਹਾਂ ਮਾਨਸਾ ਦੇ ਗੁਰਦੁਆਰਾ ਚੌਂਕ ਵਿਚ ਪੌਦੇ ਵੰਡਣ ਦੀ ਇਹ ਸ਼ੁਰੂਆਤ ਕੀਤੀ।
ਅਮਰਪ®ੀਤ ਸਿੰਘ ਲਾਲੀ ਨੇ ਕਿਹਾ ਕਿ ਅੱਜ ਦੂਸ਼ਿਤ ਹੋ ਰਹੇ ਵਾਤਾਵਰਣ ਕਾਰਨ, ਜਿੱਥੇ ਮਨੁੱਖ ਬੀਮਾਰੀਆਂ ਵਿਚ ਘਿਰਦੇ ਜਾ ਰਿਹਾ ਹੈ, ਉਥੇ ਨਸ਼ਾ ਵੀ ਲੋਕਾਂ ਲਈ fਂੲਕ ਚੁਣੌਤੀ ਬਣਿਆ ਹੋਇਆ, ਜਿµਨ੍ਹਾਂ ਨੂµ ਖਤਮ ਕਰਨ ਦੇ ਸੁਨੇਹੇ ਨਾਲ ਯੂਥ ਕਾਂਗਰਸ ਨੇ ਰਾਜਨੀਤੀ ਤੋਂ ਦੂਰ ਹੋਕੇ ਹਰ ਇਕ ਵਿਅਕਤੀ ਨੂµ ਆਪਣੇ ਨਾਲ ਲੈਕੇ ਪੌਦਾ ਲਾਉਣ ਦੀ ਮੁਹਿµਮ ਚਲਾਈ ਹੈ। ਉਨ੍ਹਾਂ ਕਿਹਾ ਕਿ ਇਕ ਦਿਨ ਵਿਚ 1 ਲੱਖ 55 ਹਜ਼ਾਰ ਪੌਦੇ ਲਾਏ ਗਏ ਹਨ ਤੇ ਇਸਦੀ ਸ਼ੁਰੂਆਤ ਸ਼ਹੀਦ ਊਧਮ ਸਿµਘ ਦੇ ਸ਼ਹੀਦੀ ਦਿਹਾੜੇ ਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਹਮੇਸ਼ਾਂ ਸ਼ਹੀਦਾਂ ਦੀ ਸੋਚ *ਤੇ ਪਹਿਰਾ ਦਿੰਦੀ ਰਹੀ ਹੈ, ਇਸੇ ਕਾਰਨ ਪੌਦੇ ਲਾਉਣ ਦੀ ਇਹ ਰਸਮ ਇਸ ਸ਼ਹੀਦੀ ਦਿਹਾੜੇ ਤੋਂ ਆਰੰਭ ਕੀਤੀ ਗਈ ਹੈ।
ਉਨਾਂ ਕਿਹਾ ਕਿ ਇਸ ਮੁਹਿੰਮ ਨਾਲ ਕਲੱਬ, ਸਮਾਜਸੇਵੀ ਸµਸਥਾਵਾਂ ਲਗਾਤਾਰ ਜੁੜ ਰਹੀਆਂ ਹਨ ਤੇ ਪਿੰਡਾਂ ਅੰਦਰ ਪµਚਾਇਤਾਂ ਨੂੰ ਇਹ ਸੱਦਾ ਦਿੱਤਾ ਗਿਆ ਹੈ ਕਿ ਕੋਈ ਵੀ ਪµਚਾਇਤ ਮਤਾ ਪਾਕੇ ਸਰਕਾਰ ਤੋਂ ਬਿਨਾਂ ਕਿਸੇ ਪੈਸੇ ਦੇ ਜਿੰਨੇ ਮਰਜ਼ੀ ਪੌਦੇ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਇਸ ਮੁਹਿੰਮ ਨਾਲ ਖਾਸ ਤੌਰ *ਤੇ ਜੁੜ ਰਿਹਾ ਹੈ।
ਇਸ ਮੌਕੇ ਸੰਯੋਗਪ®ੀਤ ਸਿੰਘ ਡੈਵੀ, ਡਾ. ਮਨੋਜ ਬਾਲਾ, ਜਗਮੇਲ ਸਿੰਘ ਨੰਗਲ ਕਲਾਂ, ਮਨਦੀਪ ਸਿੰਘ ਗੋਰਾ ਪ®ਧਾਨ ਨਗਰ ਕੌਂਸਲ,ਕੁਲਜੀਤ ਸਿੰਘ ਮਾਨਸ਼ਾਹੀਆ, ਬਲਵਿੰਦਰ ਨਾਰੰਗ, ਚੰਦਰ ਸ਼ੇਖਰ ਨੰਦੀ, ਆਯੂਸ਼ੀ ਸ਼ਰਮਾ, ਡਾ ਮਨਜੀਤ ਰਾਣਾ, ਸੰਤਾ ਸਿੰਘ ਬਰਨਾਲਾ, ਤਾਰੀ ਬਰਨਾਲਾ, ਅੰਕੁਸ਼ ਸਿੰਗਲਾ, ਹਰਬੰਸ ਸਿੰਘ ਗਾਗੋਵਾਲ, ਅਮਲੋਕ ਰਤਨ ਸਿੰਘ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਪੰਜਾਬ ਯੂਥ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਮਾਨਸਾ ਵਿਚ ਪੌਦੇ ਵੰਡਦੇ ਹੋਏ।