ਸ਼ਹੀਦ ਉਧਮ ਸਿੰਘ ਨਗਰ, 31 ਜੁਲਾਈ – ਉੱਤਰਾਖੰਡ ਵਿਚ ਸ਼ਹੀਦ ਉਧਮ ਸਿੰਘ ਨਗਰ ਵਿਖੇ ਅੱਜ ਸ਼ਹੀਦ ਉਧਮ ਸਿੰਘ ਦਾ ਬਲੀਦਾਨ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ।
ਇਸ ਮੌਕੇ ਵਿਧਾਇਕ ਰਾਜ ਕੁਮਾਰ ਠੁਕਰਾਲ ਅਤੇ ਕਈ ਉੱਚ ਅਧਿਕਾਰੀਆਂ ਨੇ ਸ਼ਹੀਦ ਉਧਮ ਸਿੰਘ ਦੀ ਮੂਰਤੀ ਉਤੇ ਫੁੱਲਾਂ ਦੇ ਹਾਰ ਚੜ੍ਹਾਏ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਜ਼ਿਲ੍ਹਾ ਅਧਿਕਾਰੀ ਡਾ. ਨੀਰਜ ਖੈਰਵਾਲ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ ਦੀ ਦੇਸ਼ ਭਗਤੀ ਪ੍ਰੇਰਣਾਦਾਇਕ ਹੈ ਜਿਨਾਂ ਨੇ ਜੱਲਿਆਵਾਲਾ ਬਾਗ ਕਾਂਡ ਦੇ ਦੋਸ਼ੀ ਜਨਰਲ ਡਾਇਰ ਨੂੰ ਇੰਗਲੈਂਡ ਜਾ ਕੇ ਭਰੀ ਸਭਾ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਸੀ।