ਅਮਿਤਾਭ ਬੱਚਨ ਦੀ ਮਾਂ ਸਿੱਖ ਪਰਿਵਾਰ ’ਚੋਂ ਸੀ (ਦੇਖੋ ਤਸਵੀਰ)

1333

ਚੰਡੀਗੜ੍ਹ, 31 ਜੁਲਾਈ – ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਦੀ ਮਾਂ ਤੇਜਵੰਤ ਕੌਰ ਸੂਰੀ ਜਿਨ੍ਹਾਂ ਨੂੰ ਤੇਜੀ ਬੱਚਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਇੱਕ ਸਿੱਖ ਪਰਿਵਾਰ ’ਚੋਂ ਸਨ।

ਅਮਿਤਾਭ ਬੱਚਨ ਦੇ ਨਾਨਾ ਸਰਦਾਰ ਖਜਾਨ ਸਿੰਘ ਸੂਰੀ ਜੋ ਕਿ ਮਹਾਰਾਜਾ ਪਟਿਆਲਾ ਦੇ ਵਿੱਤ ਮੰਤਰੀ ਸਨ। ਇਸ ਪਰਿਵਾਰ ਦੀ ਇੱਕ ਪੁਰਾਣੀ ਫੋਟੋ ਸਾਹਮਣੇ ਆਈ ਹੈ ਜਿਸ ਵਿਚ ਸਰਦਾਰ ਖਜਾਨ ਸਿੰਘ ਸੂਰੀ ਆਪਣੀਆਂ ਬੇਟੀਆਂ ਤੇਜਵੰਤ ਕੌਰ ਸੂਰੀ ਗੋਬਿੰਦ ਕੌਰ ਸੂਰੀ ਤੇ ਇਕ ਅੰਗਰੇਜ਼ ਸੇਵਿਕਾ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ।

ਤੇਜਵੰਤ ਕੌਰ ਸੂਰੀ ਦਾ ਵਿਆਹ ਪ੍ਰਸਿਧ ਕਵੀ ਹਰੀਵੰਸ਼ ਰਾਏ ਬੱਚਨ ਨਾਲ ਹੋਇਆ ਸੀ ਅਤੇ ਅਭਿਨੇਤਾ ਅਮਿਤਾਭ ਬੱਚਨ ਇਹਨਾਂ ਦੇ ਹੀ ਬੇਟੇ ਹਨ।

ਦੱਸਣਯੋਗ ਹੈ ਕਿ ਤੇਜਵੰਤ ਕੌਰ ਦਾ ਜਨਮ 12 ਅਗਸਤ 1914 ਨੂੰ ਲਾਇਲਪੁਰ (ਹੁਣ ਪਾਕਿਸਤਾਨ) ਵਿਚ ਹੋਇਆ ਸੀ ਅਤੇ 21 ਦਸੰਬਰ 2007 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ।