ਚੰਡੀਗੜ/ਜੈਤੋ, 27 ਜੁਲਾਈ – 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਅੱਜ ਲੱਗਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੰਜੋਗ ਲਗਪਗ 104 ਸਾਲਾਂ ਬਾਅਦ ਆਇਆ ਹੈ।
ਇਸ ਸਬੰਧੀ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੈਤੋ ਵਾਲਿਆਂ ਅਨੁਸਾਰ ਇਹ ਚੰਦਰ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਅੱਧੀ ਰਾਤ ਨੂੰ 11:55 ਮਿੰਟ ਉਤੇ ਸ਼ੁਰੂ ਹੋਵੇਗਾ ਅਤੇ 3:49 ਮਿੰਟ ਉਤੇ ਸਮਾਪਤ ਹੋਵੇਗਾ।
ਉਹਨਾਂ ਕਿਹਾ ਕਿ ਇਹ ਗ੍ਰਹਿਣ ਭਾਰਤ ਸਮੇਤ ਯੂਰਪ ਪਾਕਿਸਤਾਨ ਅਫਗਾਨਿਸਤਾਨ ਚੀਨ ਨੇਪਾਲ ਆਦਿ ਦੇਸਾਂ ਵਿਚ ਨਜ਼ਰ ਆਏਗਾ।