ਇਸਲਾਮਾਬਾਦ, 24 ਜੁਲਾਈ – ਪਾਕਿਸਤਾਨ ‘ਚ ਭਲਕੇ 25 ਜੁਲਾਈ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ ਜੋ ਇਸ ਦੇਸ਼ ਦੇ ਸਿਆਸੀ ਕਿਸਮਤ ਬਾਰੇ ਫੈਸਲਾ ਕਰਨਗੀਆਂ। ਇਥੇ ਕੁੱਲ 272 ਸੀਟਾਂ ਉਤੇ ਮਤਦਾਨ ਹੋਵੇਗਾ। ਇਹਨਾਂ ਚੋਣਾਂ ਲਈ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ।
ਇਹਨਾਂ ਚੋਣਾਂ ਲਈ 12,570 ਉਮੀਦਵਾਰ ਮੈਦਾਨ ਵਿਚ ਹਨ। ਇਨ੍ਹਾਂ ਚੋਣਾਂ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪੀ.ਐਮ.ਐਨ-ਐਲ, ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ- ਇਨਸਾਫ, ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਕਿਸਤਾਨੀ ਪੀਪਲਜ਼ ਪਾਰਟੀ ਸਮੇਤ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਤੇ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।