ਨਵੀਂ ਦਿੱਲੀ 19 ਜੁਲਾਈ – ਭਾਰਤੀ ਰਿਜਰਵ ਬੈਂਕ ਜਲਦ ਹੀ 100 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਜਾ ਰਿਹਾ ਹੈ। ਇਸ ਨੋਟ ਦੀ ਡਿਜ਼ਾਈਨਿੰਗ ਲਗਪਗ ਪੁਰੀ ਹੋ ਚੁੱਕੀ ਹੈ ਅਤੇ ਇਹ ਨੋਟ ਅਗਲੇ ਮਹੀਨੇ ਜਾਰੀ ਕੀਤਾ ਜਾਵੇਗਾ। ਹਾਲਾਂਕਿ ਇਸ ਨੋਟ ਦੇ ਜਾਰੀ ਹੋਣ ਤੋਂ ਬਾਅਦ ਪੁਰਾਣਾ ਨੋਟ ਬੰਦ ਨਹੀਂ ਹੋਵੇਗਾ।
100 ਦੇ ਨਵੇਂ ਨੋਟ ਦੀ ਖਾਸੀਅਤ
ਇਹ ਨੋਟ ਪੁਰਾਣੇ ਨੋਟ ਤੋਂ ਆਕਾਰ ਵਿਚ ਛੋਟੇ ਹੋਵੇਗਾ ਅਤੇ ਇਸ ਦਾ ਰੰਗ ਬੈਂਗਣੀ ਹੋਵੇਗਾ। ਇਸ ਦਾ ਆਕਾਰ 500 ਦੇ ਨੋਟ ਦੇ ਬਰਾਬਰ ਹੋਵੇਗਾ।
ਦੱਸਣਯੋਗ ਹੈ ਕਿ ਨੋਟਬੰਦੀ ਤੋਂ ਬਾਅਦ ਆਰਬੀਆਈ 2000 ਰੁਪਏ, ਪੰਜ ਸੌ ਰੁਪਏ, 200 ਰੁਪਏ, 50 ਰੁਪਏ ਤੇ 10 ਰੁਪਏ ਦੇ ਨੋਟ ਜਾਰੀ ਕਰ ਚੁੱਕਿਆ ਹੈ।