– ਪੁਲਿਸੀਆਂ ਤੰਤਰ ਦਾ ਰਾਜਨੀਤਕ ਕਰਨ ਹੋ ਚੁੱਕਿਐ, ਖੂਫੀਆ ਤੰਤਰ ਅੱਖਾਂ ਬੰਦ ਕਰਕੇ ਤਮਾਸ਼ਾ ਦੇਖ ਰਿਹੈ — ਕੈਂਥ
– ਬਜ਼ੁਰਗ ਔਰਤ ਨੂੰ ਨਿਰਵਸਤਰ ਕਰਕੇ ਪਿੰਡ ਵਿੱਚ ਘੁਮਾਉਣ ਦੀ ਘਟਨਾ ਸ਼ਰਮਨਾਕ – ਪਲਵਿੰਦਰ ਕੋਰ ਹਰਿਆਊ
ਚੰਡੀਗੜ੍ਹ, 19 ਜੁਲਾਈ (ਵਿਸ਼ਵ ਵਾਰਤਾ) ਪੰਜਾਬ ਵਿੱਚ ਨਿਰਵਸਤਰ ਕਰਨ ਦੀਆਂ ਸ਼ਰਮਨਾਕ ਅਤੇ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਕੈਪਟਨ ਸਰਕਾਰ ਦੇ ਸ਼ਾਸਨੑਪ੍ਰਸ਼ਾਸਨ ਦੇ ਪ੍ਰਬੰਧ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲਿਆਂ ਪ੍ਰਤੀ ਅਵੇਸਲੇ ਕਮਜੋਰ ਪ੍ਰਬੰਧਕੀ ਸਿਸਟਮ ਦੀ ਨਿੰਦਿਆ ਕਰਦਿਆਂ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬਾ ਪਲਵਿੰਦਰ ਕੋਰ ਹਰਿਆਊ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨਿਰਵਸਤਰ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਵਿੱਚ ਬੁਰੀ ਤਰ੍ਹਾ ਫੇਲ੍ਹ ਸਾਬਿਤ ਹੋ ਰਹੀ ਹੈ ਦੋ ਘਟਨਾਵਾਂ, ਫਰੀਦਕੋਟ ਜਿਲ੍ਹੇ ਵਿੱਚ ਦੋ ਮਾਸੂਮ ਬੱਚਿਆਂ ਨੂੰ ਜਬਰਦਸਤੀ ਚੁੱਕ ਕੇ, ਨਿਰਵਸਤਰ ਕਰਕੇ ਤਸ਼ਿਹੇ ਦਿੱਤੇ ਤੇ ਮਾਰਕੁੱਟ ਕੀਤੀ ਅਤੇ ਬਠਿੰਡੇ ਜਿਲ੍ਹੇ ਦੀ ਬਜ਼ੁਰਗ ਔਰਤ ਨੂੰ ਨਿਰਵਸਤਰ ਕਰਕੇ ਪਿੰਡ ਵਿੱਚ ਘੁਮਾਉਣ ਦੀ ਘਟਨਾ ਸ਼ਰਮਨਾਕ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ।ਆਗੂਆਂ ਨੇ ਕਿਹਾ ਕਿ ਇਸ ਤੋ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਸ਼ਾਸਨ ਪ੍ਰਸ਼ਾਸਨ ਸਾਰਥਿਕ ਕਾਰਵਾਈ ਨਹੀਂ ਕੀਤੀ, ਅਜਿਹੀਆਂ ਘਟਨਾਵਾਂ ਕਰਨ ਵਾਲਿਆਂ ਦੇ ਮਨ ਵਿੱਚ ਕੋਈ ਖੌਫ਼ ਨਹੀਂ ਹੈ। ਲਗਤਾਰ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਵਾਧਾ ਹੋ ਰਹੀਆਂ ਹੈ। ਨਿਰਵਸਤਰ ਦੀਆਂ ਘਟਨਾਵਾਂ ‘ਤੇ ਕੈਪਟਨ ਅਮਰਿੰਦਰ ਸਿੰਘ ਚੁੱਪੀ ਤੋੜਨੀ ਚਾਹੀਦੀ ਹੈ।ਕਿਉਂਕਿ ਆਜਿਹੀਆਂ ਘਟਨਾਵਾਂ ਸਮਾਜ ਦੇ ਮੱਥੇ ਉੱਤੇ ਕਲੰਕ ਹਨ।
ਸ੍ਰ ਕੈਂਥ ਨੇ ਕਿਹਾ ਕਿ ਕੈਪਟਨ ਸਰਕਾਰ ਹੁਣ ਸਿਰਫ ਪੱਤਰ ਵਿਵਹਾਰ ਕਰਨ ਜੋਗੀ ਹੈ ਰਹਿ ਗਈ,ਪੰਜਾਬ ਵਿੱਚ ਦਿਨ ਪ੍ਰਤੀ ਦਿਨ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਰਹੀ ਹੈ ਕਿਉਂਕਿ ਕਿ ਪੁਲਿਸੀਆਂ ਤੰਤਰ ਦਾ ਰਾਜਨੀਤਕ ਕਰਨ ਹੋ ਚੁੱਕਿਆ ਹੈ ਖੂਫੀਆ ਤੰਤਰ ਫੇਲ੍ਹ ਹੈ ਗਿਆ ਜਾਂ ਅੱਖਾਂ ਬੰਦ ਕਰਕੇ ਤਮਾਸ਼ਾ ਦੇਖ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਸਮਾਜ ਵਿੱਚ ਵਿਤਕਰੇ, ਬਲਾਤਕਾਰ,ਅੱਤਿਆਚਾਰਾਂ ਅਤੇ ਸੋਸ਼ਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ, ਪਰ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੀਆਂ ਘਟਨਾਵਾਂ ਉੱਤੇ ਮੌਨ ਧਾਰਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਅਜਿਹੇ ਘਟਨਾਵਾਂ ਪ੍ਰਤੀ ਸਖਤ ਕਾਰਵਾਈ ਨਾ ਕਰਨ ਦੀ ਕੋਸ਼ਿਸ਼ ਨੂੰ ਬੇਪਰਦਾ ਕਰਦਾ ਹੈ