ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ, ਭਰਤ ਇੰਦਰ ਸਿੰਘ ਚਾਹਲ ਨੇ ਅੱਜ ਪਟਿਆਲਾ ਜਿਮਖਾਨਾ ਕਲੱਬ ਵਿਖੇ ਪੌਦਾ ਲਗਾ ਕੇ ਦੈਨਿਕ ਜਾਗਰਣ ਸਮੂਹ ਦੀ ਵਾਤਾਵਰਣ ਸੰਬੰਧੀ ਚਲਾਈ ਮੁਹਿੰਮ ਦੀ ਪੰਜਾਬ ਚ ਸ਼ੁਰੂਆਤ ਕੀਤੀ.
ਚਾਹਲ ਨੇ ਕਿਹਾ ਕਿ ਰਾਜ ਦੇ ਵਸਨੀਕਾਂ ਨੂੰ ਕੁਦਰਤ ਅਤੇ ਇਸਦੇ ਹਿੱਸਿਆਂ ਨੂੰ ਬਚਾਉਣ ਲਈ ਖੁਦ ਪ੍ਰਣ ਲੈਣੇ ਚਾਹੀਦੇ ਹਨ, ਜਿਵੇਂ ਕਿ ਹਵਾ, ਪਾਣੀ ਅਤੇ ਹੋਰ ਕੀਮਤੀ ਸਰੋਤ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਸਾਰਿਆਂ ਨੂੰ ਪੌਦੇ ਲਾਉਣੇ ਚਾਹੀਦੇ ਹਨ. ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੀ ਸਿਹਤ ਨੂੰ ਸੁਧਾਰਨ ਲਈ “ਮਿਸ਼ਨ ਤੰਦਰੁਸਤ ਪੰਜਾਬ” ਸ਼ੁਰੁਆਤ ਕੀਤੀ ਹੈ.
ਇਸ ਮੌਕੇ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਜਿਮਖਾਨਾ ਕਲੱਬ, ਪਟਿਆਲਾ ਦੇ ਪ੍ਰਧਾਨ ਵਿਨੋਦ ਧੁੰਡਿਆ, ਈਸ਼ਵਿੰਦਰ ਸਿੰਘ ਗਰੇਵਾਲ ਡੀ.ਪੀ.ਆਰ.ਓ, ਪਟਿਆਲਾ ਅਤੇ ਜਸਵਿੰਦਰ ਜੁਲਕਾ ਵੀ ਮੌਜੂਦ ਸਨ.