ਪਟਿਆਲਾ 16 ਜੁਲਾਈ – ਥਾਪਰ ਡੀਮਡ ਯੂਨਿਵਰਸਿਟੀ ਦੀ ਵਿਦਿਆਰਥਣ ਦੀ ਲਾਸ਼ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ ਹੈ। ਮ੍ਰਿਤਕ ਲੜਕੀ ਸੁਮੀਤ ਕੌਰ ਖਰੜ ਦੀ ਰਹਿਣ ਵਾਲੀ ਸੀ ਤੇ ਉਹ ਬੀਟੈੱਕ ਦੀ ਵਿਦਿਆਰਥਣ ਸੀ।ਇਸ ਦੌਰਾਨ ਅੱਜ ਉਸ ਦੀ ਚਾਰ ਸਾਲਾਂ ਬਾਅਦ ਪੜ੍ਹਾਈ ਖਤਮ ਹੋ ਰਹੀ ਸੀ ਤੇ ਉਸ ਦੇ ਮਾਪੇ ਉਸ ਨੂੰ ਲੈਣ ਲਈ ਯੂਨਿਵਰਸਿਟੀ ਆਏ ਪਰ ਇਸ ਦੌਰਾਨ ਸੁਮੀਤ ਕੌਰ ਨੇ ਨਹਿਰ ਵਿਚ ਛਾਲ ਮਾਰ ਦਿੱਤੀ।
ਸੁਮੀਤ ਕੌਰ ਦੀ ਲਾਸ਼ ਨੂੰ ਨਹਿਰ ਵਿਚੋਂ ਕੱਢ ਲਿਆ ਗਿਆ ਹੈ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸੁਮੀਤ ਕੌਰ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।