ਕੈਟਰੀਨਾ ਕੈਫ਼ ਨੇ ਮਨਾਇਆ 35ਵਾਂ ਜਨਮ ਦਿਨ

924

ਮੁੰਬਈ, 16 ਜੁਲਾਈ – ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ਼ ਅੱਜ 35 ਸਾਲ ਦੀ ਹੋ ਗਈ। ਕਈ ਹਿੱਟ ਫਿਲਮਾਂ ਵਿਚ ਕੰਮ ਕਰ ਚੁੱਕੀ ਕੈਟਰੀਨਾ ਨੂੰ ਅੱਜ ਬਾਲੀਵੁਡ ਦੀ ਸਭ ਤੋਂ ਸੁੰਦਰ ਅਭਿਨੇਤਰੀ ਮੰਨਿਆ ਜਾਂਦਾ ਹੈ। ਕੈਟਰੀਨਾ ਦਾ ਜਨਮ 16 ਜੁਲਾਈ 1984 ਵਿੱਚ ਹਾਂਗਕਾਂਗ ਵਿੱਚ ਹੋਇਆ ਸੀ। ਉਸ ਦਾ ਪਿਓ ਮੁਹੱਮਦ ਕੈਫ਼ ਇੱਕ ਭਾਰਤੀ-ਕਸ਼ਮੀਰੀ ਹੈ ਅਤੇ ਮਾਂ ਸੋਜ਼ਾਨਾ ਟੁਰ ਕੋਟ ਅੰਗਰੇਜ਼ ਹੈ। ਜਦੋਂ ਉਹ ਹਜੇ ਨਿੱਕੀ ਜਹੀ ਸੀ ਤਾਂ ਉਸ ਦੇ ਮਾਪਿਆਂ ਵਿੱਚ ਤਲਾਕ ਹੋ ਗਿਆ ਸੀ। ਕੈਟਰੀਨਾ ਦਾ ਇੱਕ ਭਰਾ ਅਤੇ ਛੇ ਭੈਣਾਂ ਹਨ। ਕੈਫ਼ 14 ਵਰਿਆਂ ਦੀ ਸੀ ਜਦੋਂ ਉਹਨੇ ਮਾਡਲਿੰਗ ਸ਼ੁਰੂ ਕੀਤੀ। 2003 ਵਿੱਚ ਉਹਨੇ ਆਪਣੀ ਪਹਿਲੀ ਫ਼ਿਲਮ ਬੂਮ ਵਿੱਚ ਕੰਮ ਕੀਤਾ। ਸਿੰਘ ਇਜ਼ ਕਿੰਗ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਤੀਸ ਮਾਰ ਖ਼ਾਨ ਅਤੇ ਨਮਸਤੇ ਲੰਡਨ ਉਹਦੀਆਂ ਪ੍ਰਸਿਧ ਫ਼ਿਲਮਾਂ ਸਨ।