ਲੰਡਨ 14 ਜੁਲਾਈ – ਦੂਸਰੇ ਵਨਡੇ ਮੈਚ ਵਿਚ ਇੰਗਲੈਂਡ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਭਾਰਤ ਅੱਗੇ ਜਿੱਤ ਲਈ 323 ਦੌੜਾਂ ਦੇ ਟੀਚਾ ਰੱਖਿਆ ਹੈ। ਇੰਗਲੈਂਡ ਨੇ 7 ਵਿਕਟਾਂ ਉਤੇ 322 ਦੌੜਾਂ ਬਣਾਈਆਂ।
ਇੰਗਲੈਂਡ ਵਲੋਂ ਜੋ ਰੂਟ ਨੇ ਸਭ ਤੋਂ ਵੱਧ 113 ਦੌੜਾਂ ਦੀ ਨਾਬਾਦ ਪਾਰੀ ਖੇਡੀ। ਜਦੋਂ ਕਿ ਭਾਰਤ ਵਲੋਂ ਕੁਲਦੀਪ ਯਾਦਵ ਨੇ ਸਭ ਤੋਂ ਵੱਧ 3 ਵਿਕਟਾਂ ਹਾਸਿਲ ਕੀਤੀਆਂ ਤੇ ਹਾਰਦਿਕ ਪਾਂਡਿਆ ਨੇ 2 ਵਿਕਟਾਂ ਲਈਆਂ। ਉਮੇਸ਼ ਦੇ ਚਾਹਲ ਨੂੰ 1-1 ਵਿਕਟ ਮਿਲੀ।