ਮਾਸਕੋ 14 ਜੁਲਾਈ – ਫੀਫਾ ਵਿਸ਼ਵ ਕੱਪ 2018 ਵਿਚ ਤੀਸਰੇ ਸਥਾਨ ਲਈ ਅੱਜ ਇੰਗਲੈਂਡ ਤੇ ਬੈਲਜ਼ੀਅਮ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਇਹ ਦੋਵੇਂ ਟੀਮਾਂ ਫਾਈਨਲ ਵਿਚ ਪ੍ਰਵੇਸ਼ ਨਹੀਂ ਕਰ ਸਕੀਆਂ ਤੇ ਹੁਣ ਇਹਨਾਂ ਵਿਚਾਲੇ ਤੀਸਰੇ ਸਥਾਨ ਨੂੰ ਲੈ ਕੇ ਮੁਕਾਬਲਾ ਹੋਵੇਗਾ। ਦੋਵੇਂ ਟੀਮਾਂ ਜਿੱਤ ਨਾਲ ਵਿਸ਼ਵ ਕੱਪ ਤੋਂ ਵਿਦਾਈ ਲੈਣ ਲਈ ਮੈਦਾਨ ਉਤੇ ਉਤਰਨਗੀਆਂ।
ਫਾਈਨਲ ਵਿਚ ਭਲਕੇ ਫਰਾਂਸ ਅਤੇ ਕਰੋਏਸ਼ੀਆ ਦਰਮਿਆਨ ਮੁਕਾਬਲਾ ਹੋਵੇਗਾ।