ਇਸਲਾਮਾਬਾਦ, 6 ਜੁਲਾਈ : ਭ੍ਰਿਸ਼ਟਾਚਾਰ ਮਾਮਲੇ ’ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 10 ਸਾਲ ਦੀ ਕੈਦ ਸਜ਼ਾ ਸੁਣਾਈ ਗਈ ਹੈ। ਏਵਨਫੀਲਡ ਵਿੱਚ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸ਼ਰੀਫ਼ ਨੂੰ ਅੱਠ ਮਿਲੀਅਨ ਪੌਂਡ ਦਾ ਭਾਰੀ ਜ਼ੁਰਮਾਨਾ ਵੀ ਕੀਤਾ ਗਿਆ ਹੈ
ਇਸ ਤੋ ਇਲਾਵਾ ਨਵਾਜ਼ ਦੀ ਧੀ ਮਰੀਅਮ ਸ਼ਰੀਫ਼ ਨੂੰ ਸੱਤ ਸਾਲ ਤੇ ਉਨ੍ਹਾਂ ਦੇ ਦਾਮਾਦ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।