• ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਦੇ ਪ੍ਰਾਜੈਕਟਾਂ ਨੂੰ ਵਿੱਤੀ ਸਹਾਇਤਾ ਲਈ ਭਰੀ ਹਾਮੀ
ਨਵੀਂ ਦਿੱਲੀ/ਚੰਡੀਗੜ, 5 ਜੁਲਾਈ (ਵਿਸ਼ਵ ਵਾਰਤਾ) – ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਦੋਵੇਂ ਵਿਭਾਗਾਂ ਉਚ ਅਧਿਆਕੀਆਂ ਨੂੰ ਨਾਲ ਲੈ ਕੇ ਦੋਵਾਂ ਵਿਭਾਗਾਂ ਦੇ ਵੱਕਾਰੀ ਪ੍ਰਾਜੈਕਟਾਂ ਨੂੰ ਨੇਪਰੇ ਚਾੜ•ਨ ਸਬੰਧੀ ਅੱਜ ਇਥੇ ਨਵੀਂ ਦਿੱਲੀ ਸਥਿਤ ਪੰਜਾਬ ਭਵਨ ਵਿਖੇ ਏਸ਼ੀਅਨ ਵਿਕਾਸ ਬੈਂਕ (ਏ.ਡੀ.ਬੀ.) ਦੇ ਭਾਰਤੀ ਰੈਜੀਡੈਂਟ ਮਿਸ਼ਨ ਦੇ ਕੌਮੀ ਮੁਖੀ ਸ੍ਰੀ ਕੈਨਿਚੀ ਯੋਕੋਆਮਾ ਨਾਲ ਮੁਲਾਕਾਤ ਕੀਤੀ ਗਈ। ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਵੱਲੋਂ ਬਣਾਈਆਂ ਪੇਸ਼ਕਾਰੀਆਂ ਨੂੰ ਦੇਖਣ ਉਪਰੰਤ ਏ.ਡੀ.ਬੀ. ਵੱਲੋਂ ਪ੍ਰਾਜੈਕਟਾਂ ਲਈ ਵਿੱਤੀ ਸਹਾਇਤਾ ਦੇਣ ਦੀ ਹਾਮੀ ਭਰੀ ਗਈ।
ਮੀਟਿੰਗ ਦੇ ਵੇਰਵੇ ਦਿੰਦੇ ਸ.ਸਿੱਧੂ ਨੇ ਦੱਸਿਆ ਕਿ ਬੈਂਕ ਵੱਲੋਂ ਹਾਮੀ ਭਰਨ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਕਾਸਮੁਖੀ ਸੋਚ ਅਨੁਸਾਰ ਉਲੀਕੇ ਗਏ ਪ੍ਰਾਜੈਕਟਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਨ•ਾਂ ਕਿਹਾ ਕਿ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ ਇਹ ਵੱਡੀ ਰਾਹਤ ਹੋਵੇਗੀ ਕਿ ਬੈਂਕ ਨੇ ਲੰਬੇ ਸਮੇਂ ਦੇ ਕਰਜ਼ੇ ਦੇਣ ਦੀ ਹਾਮੀ ਭਰ ਲਈ ਹੈ ਅਤੇ ਇਨ•ਾਂ ਦੀ ਵਿਆਜ਼ ਦਰ ਵੀ ਨਾਂਮਾਤਰ ਹੈ। ਉਨ•ਾਂ ਕਿਹਾ ਕਿ ਅੱਜ ਦੀ ਮੀਟਿੰਗ ਦੇ ਸਾਰਥਿਕ ਨਤੀਜਿਆਂ ਨਾਲ ਸਥਾਨਕ ਸਰਕਾਰਾਂ ਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੀਆਂ ਤਮੰਨਾਵਾਂ ਨੂੰ ਨਵੀਂ ਉਡਾਣ ਮਿਲੇਗੀ ਅਤੇ ਹੁਣ ਜਿੱਥੇ ਸ਼ਹਿਰਾਂ ਦੀ ਮੁਕੰਮਲ ਕਾਇਆ ਕਲਪ ਹੋਵੇਗੀ ਉਥੇ ਪੰਜਾਬ ਦੇ ਪ੍ਰਮੁੱਖ ਸੈਰ ਸਪਾਟਾ ਸਥਾਨ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਨਗੇ। ਬੈਂਕ ਦੇ ਕੌਮੀ ਮੁਖੀ ਵੱਲੋਂ ਆਉਂਦੇ ਸਮੇਂ ਵਿੱਚ ਮੁੱਖ ਮੰਤਰੀ ਜੀ ਨਾਲ ਵੀ ਮੀਟਿੰਗ ਕੀਤੀ ਜਾਵੇਗੀ ਜਿਸ ਦੇ ਹੋਰ ਵੀ ਸਾਰਥਿਕ ਨਤੀਜੇ ਨਿਕਲਣਗੇ।
ਸ.ਸਿੱਧੂ ਨੇ ਦੱਸਿਆ ਕਿ ਸਮਾਰਟ ਸਿਟੀ, ਅਮਰੁਤ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਮੁੜ ਬਹਾਲੀ ਲਈ 5598 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ ਏਸ਼ੀਅਨ ਬੈਂਕ, ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦਾ ਮਿਲ ਕੇ ਹਿੱਸਾ ਹੋਵੇਗਾ। ਉਨ•ਾਂ ਉਕਤ ਪ੍ਰਾਜੈਕਟਾਂ ਦੇ ਵੇਰਵੇ ਦਿੰਦੇ ਦੱਸਿਆ ਕਿ ਸਮਾਰਟ ਸਿਟੀ ਦਾ ਪ੍ਰਾਜੈਕਟ 2943 ਕਰੋੜ ਰੁਪਏ ਦਾ ਹੈ ਜਿਸ ਵਿੱਚ ਏ.ਡੀ.ਬੀ. ਵੱਲੋਂ 1606 ਕਰੋੜ ਰੁਪਏ ਅਤੇ ਭਾਰਤ ਤੇ ਪੰਜਾਬ ਸਰਕਾਰ ਦਾ ਹਿੱਸਾ 1337 ਕਰੋੜ ਰੁਪਏ ਹੋਵੇਗਾ। ਇਸ ਨਾਲ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਦੀ ਮੁਕੰਮਲ ਕਾਇਆ ਕਲਪ ਕੀਤੀ ਜਾਵੇਗੀ ਜਿਸ ਵਿੱਚ ਅੰਦਰੂਨੀ ਬੁਨਿਆਦੀ ਢਾਂਚਾ, ਸ਼ਹਿਰੀ ਆਵਾਜਾਈ ਸਿਸਟਮ, ਸੀਵਰੇਜ, ਸੈਨੀਟੇਸ਼ਨ ਆਦਿ ਸ਼ਾਮਲ ਹੋਵੇਗਾ। ਇਸੇ ਤਰ•ਾਂ ਪੰਜਾਬ ਦੇ ਹੋਰਨਾਂ 16 ਸ਼ਹਿਰਾਂ ਲਈ ਅਮਰੁਤ ਪ੍ਰਾਜੈਕਟ ਤਹਿਤ 2426 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ ਜਿਸ ਵਿੱਚ ਏ.ਡੀ.ਬੀ. ਵੱਲੋਂ 1387 ਕਰੋੜ ਰੁਪਏ ਅਤੇ ਭਾਰਤ ਤੇ ਪੰਜਾਬ ਸਰਕਾਰ ਵੱਲੋਂ 1039 ਕਰੋੜ ਰੁਪਏ ਹਿੱਸਾ ਪਾਇਆ ਜਾਵੇਗਾ। ਸ.ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਬੰਦ ਪਏ ਸੀਵਰੇਜ ਟਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਨੂੰ ਚਲਾਉਣ ਲਈ ਉਨ•ਾਂ ਦੀ ਮੁੜ ਬਹਾਲੀ ਲਈ ਏ.ਡੀ.ਬੀ. ਦਾ 209 ਕਰੋੜ ਰੁਪਏ ਅਤੇ ਸਮਾਰਟ ਸਿਟੀ, ਅਮਰੁਤ ਯੋਜਨਾ ਤੇ ਐਸ.ਟੀ.ਪੀ. ਦੇ ਪ੍ਰਾਜਕੈਟ ਤਿਆਰ ਕਰਨ ਅਤੇ ਸਮਰੱਥਾ ਵਿਕਾਸ ਲਈ ਏ.ਡੀ.ਬੀ. ਦਾ 20 ਕਰੋੜ ਰੁਪਏ ਲੱਗਣਗੇ। ਉਨ•ਾਂ ਕਿਹਾ ਕਿ ਇਨ•ਾਂ ਸਾਰੇ ਪ੍ਰਾਜੈਕਟਾਂ ਦੀ ਸਿਧਾਂਤਕ ਪ੍ਰਵਾਨਗੀ ਮਿਲ ਗਈ ਹੈ।
ਸ. ਸਿੱਧੂ ਨੇ ਅਗਾਂਹ ਦੱਸਿਆ ਕਿ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਦੇ ਸ਼ਹਿਰ ਵਾਸੀਆਂ ਨੂੰ ਸਾਫ ਪੀਣ ਵਾਲਾ ਨਹਿਰੀ ਪਾਣੀ ਸਪਲਾਈ ਕਰਨ ਦੀ ਯੋਜਨਾ ਉਲੀਕੀ ਗਈ ਹੈ ਜਿਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਟਿਆਲਾ ਵਾਸਤੇ ਏ.ਡੀ.ਪੀ. ਦਾ 699.18 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ। ਉਨ•ਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਅੰਤਿਮ ਛੋਹਾਂ ਦੇਣ ਲਈ ਬੈਂਕ ਦਾ ਵਫਦ 16 ਜੁਲਾਈ ਨੂੰ ਪੰਜਾਬ ਦਾ ਦੌਰਾ ਕਰੇਗਾ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਟੀਚਾ ਹੈ ਕਿ ਪੀਣ ਲਈ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ ਜਦੋਂ ਕਿ ਫਸਲਾਂ ਨੂੰ ਸਿੰਜਾਈ ਲਈ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਸੋਧਿਆ ਪਾਣੀ ਦਿੱਤਾ ਜਾਵੇ।
ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਵਿਭਾਗ ਦੇ ਪ੍ਰਾਜੈਕਟਾਂ ਬਾਰੇ ਏਸ਼ੀਅਨ ਵਿਕਾਸ ਬੈਂਕ ਨਾਲ ਹੋਈਆਂ ਵਿਚਾਰਾਂ ਬਾਰੇ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਪੁਰਾਣੇ ਚੱਲ ਰਹੇ ਪ੍ਰਾਜੈਕਟ 2020 ਤੱਕ ਮੁਕੰਮਲ ਕੀਤੇ ਜਾਣਗੇ ਅਤੇ ਨਵੇਂ ਉਲੀਕੇ ਗਏ ਪ੍ਰਾਜੈਕਟਾਂ ਨੂੰ 2022 ਤੱਕ ਮੁਕੰਮਲ ਕੀਤਾ ਜਾਵੇਗਾ। ਇਨ•ਾਂ ਸਾਰੇ ਪ੍ਰਾਜੈਕਟਾਂ ਨੂੰ ਨੇਪਰੇ ਚਾੜ•ਨ ਲਈ ਲੋੜੀਂਦੀ ਵਿੱਤੀ ਸਹਾਇਤਾ ਏ.ਡੀ.ਬੀ. ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਉਨ•ਾਂ ਕਿਹਾ ਕਿ ਇਸ ਤੋਂ ਪਹਿਲਾਂ ਸੈਰ ਸਪਾਟਾ ਥਾਵਾਂ ‘ਤੇ ਸਮੁੱਚੀ ਯੋਜਨਾਵਾਂ ਵਿਚਲੀਆਂ ਘਾਟਾਂ ਕਾਰਨ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਨਹੀਂ ਬਣ ਸਕੀਆਂ। ਉਨ•ਾਂ ਕਿਹਾ ਕਿ ਵਿਭਾਗ ਵੱਲੋਂ ਅੰਮ੍ਰਿਤਸਰ ਸ਼ਹਿਰ ਦੀਆਂ ਧਾਰਮਿਕ, ਇਤਿਹਾਸਕ ਤੇ ਸੈਲਾਨੀ ਥਾਵਾਂ ਦਾ ਇਕ ਸਰਕਟ, ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਦਾ ਵੱਖਰਾ ਸਰਕਟ, ਮੁਗਲ ਸਰਕਟ, ਸੂਫੀ ਸਰਕਟ, ਮਹਾਰਾਜਾ ਸਰਕਟ ਅਤੇ ਪ੍ਰਸਿੱਧ ਸਾਹਿਤਕ ਹਸਤੀਆਂ ਦੇ ਜੱਦੀ ਸਥਾਨਾਂ ਦਾ ਵੱਖਰਾ ਸਰਕਟ ਉਲੀਕਿਆ ਗਿਆ ਹੈ। ਉਨ•ਾਂ ਕਿਹਾ ਕਿ ਏਸ਼ੀਅਨ ਵਿਕਾਸ ਬੈਂਕ ਵੱਲੋਂ ਪਹਿਲਾਂ ਹੀ 340 ਕਰੋੜ ਰੁਪਏ ਦਾ ਲੋਨ ਮਨਜ਼ੂਰ ਕੀਤਾ ਗਿਆ ਹੈ ਅਤੇ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤਾਂ ਵੀ ਫੰਡ ਮਿਲ ਰਹੇ ਹਨ। ਉਨ•ਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਏ.ਡੀ.ਬੀ. ਦੇ ਵਫਦ ਅੱਗੇ ਅੱਜ ਇਹ ਪੇਸ਼ਕਾਰੀ ਵੀ ਰੱਖੀ ਗਈ ਕਿ ਪੰਜਾਬ ਅੰਦਰ ਮੌਜੂਦ ਇਤਿਹਾਸਕ ਸਥਾਨਾਂ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਲਈ ਇਨ•ਾਂ ਦੀ ਕਾਇਆ ਕਲਪ ਕਰਨ ਦੀ ਲੋੜ ਹੈ ਜਿਸ ਵਿੱਚ ਸੈਲਾਨੀਆਂ ਲਈ ਮੁੱਢਲੀਆਂ ਸਹੂਲਤਾਂ, ਕੈਫੇਟੇਰੀਆ, ਲੈਂਡ ਸਕੇਪਿੰਗ, ਪਾਰਕਿੰਗ, ਸੂਚਨਾ ਕੇਂਦਰ ਆਦਿ ਮੌਜੂਦ ਹੋਵੇ। ਇਸ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਸੈਲਾਨੀਆਂ ਲਈ ਠਹਿਰਾਅ ਦਾ ਪ੍ਰਬੰਧ ਕੀਤਾ ਜਾਵੇ ਤਾਂ ਹੀ ਸੈਰ ਸਪਾਟਾ ਥਾਵਾਂ ਦੀ ਅਹਿਮੀਅਤ ਵਧੇਗੀ। ਉਨ•ਾਂ ਕਿਹਾ ਕਿ ਪੰਜਾਬ ਦਾ ਅਮੀਰ ਵਿਰਸਾ ਹੈ ਅਤੇ ਇਥੇ ਧਾਰਮਿਕ, ਇਤਿਹਾਸਕ ਤੇ ਸੱਭਿਆਚਾਰਕ ਪੱਖ ਤੋਂ ਕਈ ਥਾਵਾਂ ਮਹੱਤਵਪੂਰਨ ਹੈ, ਜੇਕਰ ਇਨ•ਾਂ ਦੀ ਪੂਰੀ ਤਰ•ਾਂ ਸਾਂਭ-ਸੰਭਾਲ ਕਰ ਕੇ ਬਿਹਤਰ ਬਣਾਇਆ ਜਾਵੇ ਤਾਂ ਸੈਲਾਨੀਆਂ ਦੀ ਗਿਣਤੀ ਵਧੇਗੀ। ਉਨ•ਾਂ ਕਿਹਾ ਕਿ ਵਿਭਾਗ ਨੂੰ ਆਸ ਹੈ ਕਿ ਪੰਜਾਬ ਦੀਆਂ ਸੈਰ ਸਪਾਟਾ ਥਾਵਾਂ ਲਈ ਬੈਂਕ ਕੋਲੋਂ 500 ਤੋਂ 1000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲ ਜਾਵੇਗੀ ਜਿਸ ਲਈ ਵਿਭਾਗ ਵੱਲੋਂ ਮੁਕੰਮਲ ਪ੍ਰਾਜੈਕਟ ਰਿਪੋਰਟ (ਡੀਪੀਆਰ) ਜਲਦ ਹੀ ਬਣਾ ਕੇ ਬੈਂਕ ਨੂੰ ਸੌਂਪੀ ਜਾਵੇਗੀ।
ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂ ਪ੍ਰਸਾਦ, ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਸ੍ਰੀ ਅਜੋਏ ਸ਼ਰਮਾ, ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਤੇ ਡਾਇਰੈਕਟਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਸਮੇਤ ਵਿਭਾਗਾਂ ਦੇ ਉਚ ਅਧਿਕਾਰੀ, ਏਸ਼ੀਅਨ ਵਿਕਾਸ ਬੈਂਕ ਦੇ ਭਾਰਤੀ ਰੈਂਜੀਡੈਂਟ ਮਿਸ਼ਨ ਦੇ ਪ੍ਰਾਜੈਕਟ ਅਫਸਰ (ਸ਼ਹਿਰੀ) ਸ੍ਰੀ ਵਿਵੇਕ ਵਿਸ਼ਾਲ, ਸ੍ਰੀਮਤੀ ਆਭਾ ਨਰਾਇਣ ਲਾਂਬਾ, ਨਾਈਟ ਫਰੈਂਕ ਦੇ ਸ੍ਰੀ ਮੋਸ਼ੇ ਸੁਕੇਨਿਕ ਆਦਿ ਹਾਜ਼ਰ ਸਨ।
ਪਿੰਡ ਸਿੰਘਪੁਰਾ ’ਚ ਕੱਢੀ ਮਲੇਰੀਆ ਜਾਗਰੂਕਤਾ ਰੈਲੀ
ਬੂਥਗੜ੍ਹ, 25 ਅਪ੍ਰੈਲ (ਵਿਸ਼ਵ ਵਾਰਤਾ ) : ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ...