ਆਕਲੈਂਡ, 21 ਜੂਨ – ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਅੱਜ ਬੇਟੀ ਨੂੰ ਜਨਮ ਦਿੱਤਾ। ਜੈਸਿੰਡਾ ਨੇ ਆਪਣੀ ਨਵਜੰਮੀ ਬੱਚੀ ਨਾਲ ਇਕ ਫੋਟੋ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਹੈ।ਇਸ ਦੌਰਾਨ ਵੱਖ-ਵੱਖ ਮੁਲਕਾਂ ਦੇ ਆਗੂਆਂ ਵਲੋਂ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੈਸਿੰਡਾ ਦਾ ਪਤੀ ਉਹਨਾਂ ਨੂੰ ਅੱਜ ਆਕਲੈਂਡ ਸਿਟੀ ਹਸਪਤਾਲ ਲੈ ਕੇ ਗਿਆ ਜਿਥੇ ਉਹਨਾਂ ਨੇ ਬੇਟੀ ਨੂੰ ਜਨਮ ਦਿੱਤਾ। ਜਣੇਪੇ ਦੀ ਛੁੱਟੀ ਦੌਰਾਨ ਹੁਣ ਕਾਰਜਕਾਰੀ (ਐਕਟਿੰਗ) ਪ੍ਰਧਾਨ ਮੰਤਰੀ ਵੀਨਸਟਨ ਹੁਣ ਉਹਨਾਂ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।