• ਹਰੇਕ ਸ਼ੁਕਰਵਾਰ ਨੂੰ ਭੋਜਨ ਜਾਗਰੂਕਤਾ ਦਿਵਸ ਵਜੋਂ ਮਨਾਉਣਾ ਕੀਤਾ ਲਾਜ਼ਮੀ
• 2 ਹੋਰ ਆਧੁਨਿਕ ਫੂਡ ਸੇਫਟੀ ਮੋਬਾਇਲ ਵੈਨਾਂ ਦੀ ਹੋਵੇਗੀ ਜਲਦ ਸ਼ੁਰੂਆਤ
ਚੰਡੀਗੜ, 20 ਜੂਨ (ਵਿਸ਼ਵ ਵਾਰਤਾ) : ਪੰਜਾਬ ਦੇ ਨਾਗਰਿਕਾਂ ਨੂੰ ਘਰਾਂ ਵਿੱਚ ਹੀ ਸਾਧਾਰਣ ਜਾਂਚ ਕਰਕੇ ਭੋਜਨ ਪਦਾਰਥਾਂ ਦੀ ਪੌਸ਼ਟਿਕਤਾ ਦਾ ਪਤਾ ਲਗਾਉਣ ਲਈ ਸਿਖਲਾਈ ਦਿੱਤੀ ਜਾਵੇਗੀ। ਉਹ ਭੋਜਨ ਪਦਾਰਥਾਂ ਦੀ ਮਿਲਾਵਟ ਦਾ ਪਤਾ ਵੀ ਆਸਾਨੀ ਨਾਲ ਲਗਾ ਸਕਣਗੇ। ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਦੇ ਨਾਗਰਿਕਾਂ ਨੂੰ ਸਿਖਲਾਈ ਦੇਣ ਲਈ ਇੱਕ ਵਿਆਪਕ ਮੁਹਿੰਮ ਚਲਾਈ ਗਈ ਹੈ। ਇਹ ਸਾਰਾ ਕੰਮ ਸ਼ੁਕਰਵਾਰ ਨੂੰ ਕੀਤਾ ਜਾਵੇਗਾ, ਜਿਸਨੂੰ ‘ਭੋਜਨ ਜਾਗਰੂਕਤਾ ਦਿਵਸ’ ਵਜੋਂ ਮਨਾਇਆ ਜਾਵੇਗਾ।
ਇਸ ਬਾਰੇ ਖੁਲਾਸਾ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਵਿਭਾਗ ਵੱਲੋਂ ਹਰੇਕ ਸ਼ੁਕਰਵਾਰ ਨੂੰ ‘ਭੋਜਨ ਜਾਗਰੂਕਤਾ ਦਿਵਸ’ ਵਜੋਂ ਮਨਾਇਆ ਜਾਣਾ ਜ਼ਰੂਰੀ ਹੋਵੇਗਾ। ਇਸ ਪ੍ਰੋਗਰਾਮ ਤਹਿਤ ਲੋਕਾਂ ਨੂੰ ਸਿਹਤਮੰਦ ਅਤੇ ਬਿਮਾਰੀਆਂ ਮੁਕਤ ਜੀਵਨ ਜਿਉਣ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਜਾਗਰੂਕਤਾ ਕੈਂਪਾ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਲੋਕਾਂ ਨੂੰ ਵਧੀਆ ਭੋਜਨ ਪਦਾਰਥਾਂ ਦੀ ਚੋਣ ਅਤੇ ਖਰੀਦ ਲਈ ਸੁਝਾਅ ਦਿੱਤੇ ਜਾਣਗੇ। ਡੱਬਾ ਬੰਦ ਪੀਣ ਅਤੇ ਖਾਣ ਵਾਲੇ ਭੋਜਨ ਪਦਾਰਥਾਂ, ਚਟਨੀਆਂ ਅਤੇ ਮਸਾਲੇ, ਦੁੱਧ ਅਤੇ ਦੁੱਧ ਉਤਪਾਦਾਂ, ਅੰਡਾ, ਮੱਛੀ, ਫ਼ਲਾਂ ਅਤੇ ਸਬਜੀਆਂ ਆਦਿ ਦੀ ਚੋਣਵੀਂ ਖਰੀਦ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਭੋਜਨ ਸਬੰਧੀ ਤੱਥ ਰਹਿਤ ਵਿਗਿਆਪਨਾਂ ਬਾਰੇ ਸੁਚੇਤ ਰਹਿਣ ਲਈ ਜਾਣੂੰ ਕਰਵਾਇਆ ਜਾਵੇਗਾ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ ਜਨਤਾ ਨੂੰ ਕੱਚਾ ਭੋਜਨ, ਫਲ ਅਤੇ ਸਬਜੀਆਂ ਦੀ ਸੰਭਾਲ ਕਰਨ ਅਤੇ ਮਾਇਕ੍ਰੋਵੇਵ ਵਿੱਚ ਬਣਨ ਵਾਲੇ ਭੋਜਨ ਪਦਾਰਥਾਂ ਲਈ ਸੁਝਾਅ ਦਿੱਤੇ ਜਾਣਗੇ। ਕਿਸੇ ਵੀ ਲਾਜ਼ਮੀ ਉਪਕਰਨ ਦੀ ਵਰਤੋਂ ਕੀਤੇ ਬਿਨਾਂ ਸਾਧਾਰਨ ਤਰੀਕਿਆਂ ਨਾਲ ਘਰ ਵਿੱਚ ਹੀ ਮਿਲਾਵਟ ਦਾ ਪਤਾ ਲਗਾਉਣ ਬਾਰੇ ਦੱਸਿਆ ਜਾਵੇਗਾ। ਉਨ•ਾਂ ਕਿਹਾ ਕਿ ਦੁੱਧ, ਤੇਲ, ਅਨਾਜ ਵਿਚਲੀ ਮਿਲਾਵਟ ਦਾ ਪਤਾ ਲਗਾਉਣ ਦੇ ਤਰੀਕੇ ਵੀ ਦੱਸੇ ਜਾਣਗੇ ਜਿਵੇਂ ਆਲੂ/ਸ਼ਕਰਕੰਦੀ ਅਤੇ ਹੋਰ ਸਟਾਰਚ ਦੀ ਸਹਾਇਤਾ ਨਾਲ ਘੀ ਦੀ ਮਿਲਾਵਟ, ਸ਼ਹਿਦ ਵਿੱਚ ਖੰਡ ਦਾ ਪਤਾ ਲਗਾਉਣਾ ਅਤੇ ਭੋਜਨ ਪਦਾਰਥਾਂ ਦੀਆਂ ਹੋਰ ਮਿਲਾਵਟਾਂ ਆਦਿ ਬਾਰੇ ਦੱਸਿਆ ਜਾਵੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਭਰ ਵਿੱਚ ਪਹਿਲਾਂ ਹੀ 1000 ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਹਨ। ਉਨ•ਾਂ ਕਿਹਾ ਕਿ ਹੁਣ ਲੋਕ ਉਮਰ ਭਰ ਚੱਲਣ ਵਾਲੀਆਂ ਬਿਮਾਰੀਆਂ ਅਤੇ ਹੋਰ ਰੋਗਾਂ ਬਚਣ ਲਈ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਭੋਜਨ ਪਦਾਰਥਾਂ ਦੀ ਪੌਸ਼ਟਿਕਤਾ ਅਤੇ ਮਿਲਾਵਟ ਜਾਨਣ ਸਬੰਧੀ ਜਾਗਰੂਕਤਾ ਹਾਸਲ ਕਰਨ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਤੇ ਜਾਗਰੂਕਤਾ ਕੈਪਾਂ ਵਿੱਚ ਪਹੁੰਚ ਰਹੇ ਹਨ।
ਉਹਨਾਂ ਕਿਹਾ,“ਸੁਰੱਖਿਅਤ ਅਤੇ ਪੌਸ਼ਟਿਕ ਖਾਣਾ ਇੱਕ ਸਾਂਝੀ ਜ਼ਿੰਮੇਵਾਰੀ ਹੈ। ਮਿਲਾਵਟੀ ਭੋਜਨ ਪਦਾਰਥਾਂ ਦੀ ਵਿਕਰੀ ਦਾ ਪਤਾ ਲਗਾਉਣ ਲਈ ਲੋਕਾਂ ਦੀ ਸ਼ਮੂਲੀਅਤ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ। “ਮਿਲਾਵਟੀ ਭੋਜਨ ਦੇ ਬੁਨਿਆਦੀ ਤੱਥਾਂ ਨੂੰ ਸਮਝਣ ਲਈ ਹਰੇਕ ਜ਼ਿਲ•ੇ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ ਹਨ, ਜਿਸ ਦੀ ਨਿਗਰਾਨੀ ਸਬੰਧਿਤ ਜ਼ਿਲ•ੇ ਵਿੱਚ ਤਾਇਨਾਤ ਫੂਡ ਸੇਫਟੀ ਅਧਿਕਾਰੀ, ਉਹਨਾਂ ਦੇ ਸਹਾਇਕ ਸਟਾਫ ਅਤੇ ਸਥਾਨਕ ਐਨ.ਜੀ.ਓ. ਵੱਲੋਂ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਜਾਗਰੂਕਤਾ ਕੈਂਪਾਂ ਵਿੱਚ, ਫੂਡ ਬਿਜ਼ਨੇਸ ਆਪ੍ਰੇਟਰਜ਼ ਜਿਸ ਵਿੱਚ ਰੇਹੜੀਵਾਲੇ ਤੋਂ ਲੈ ਕੇ ਹੋਟਲਾਂ ਦੇ ਮਾਲਿਕ, ਕਰਿਆਨਾ/ਜਰਨਲ ਦੁਕਾਨਕਾਰ, ਫਲ ਵਪਾਰੀ, ਦੁੱਧ ਦੇ ਵਪਾਰੀ ਅਤੇ ਆਮ ਜਨਤਾ ਨੂੰ ਸੁਰੱਖਿਅਤ ਅਤੇ ਸਿਹਤਮੰਦ ਜੀਵਨ ਜਿਉਣ ਲਈ ਭੋਜਨ ਦੀ ਮਹਤੱਤਾ ਦੱਸਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਦੂਜੇ ਪੜਾਅ ਵਿੱਚ, ਅਸੀਂ ਸੂਬੇ ਭਰ ਦੇ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਫੂਡ ਸੇਫਟੀ ਐਕਟ ਤਹਿਤ ਵਿਸ਼ੇਸ਼ ਕੈਂਪ ਲਗਾਉਣ ਦੀ ਯੋਜਨਾ ਬਣਾਈ ਹੈ।
ਮੰਤਰੀ ਨੇ ਕਿਹਾ ਕਿ ਭੋਜਨ ਪਦਾਰਥਾਂ ਦੀ ਮਿਲਾਵਟ ਦਾ ਪਤਾ ਲਗਾਉਣ ਲਈ ਆਧੁਨਿਕ ਅਤੇ ਨਵੀਨਤਮ ਤਕਨਾਲੋਜੀ ਵਾਲੀਆਂ 2 ਹੋਰ ਫੂਡ ਸੇਫਟੀ ਮੋਬਾਇਲ ਵੈਨਾਂ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਅੱਜ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਅੱਜ ਚੰਡੀਗੜ੍ਹ,29ਮਾਰਚ(ਵਿਸ਼ਵ ਵਾਰਤਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅੰਮ੍ਰਿਤਸਰ ਨੇ ਆਮ...