ਨਵੀਂ ਦਿੱਲੀ 19 ਜੂਨ – ਜੰਮੂ-ਕਸ਼ਮੀਰ ’ਚ ਭਾਜਪਾ-ਪੀਡੀਪੀ ਗਠਜੋੜ ਖਤਮ ਹੋ ਗਿਆ ਹੈ। ਸੂਬੇ ਵਿਚ ਭਾਜਪਾ-ਪੀਡੀਪੀ ਗਠਜੋੜ ਦੀ ਸਰਕਾਰ ਸੀ ਜਿਸ ਦਾ ਗਠਜੋੜ ਅੱਜ ਖਤਮ ਹੋ ਗਿਆ। ਭਾਜਪਾ ਨੇ ਪੀਡੀਪੀ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ।
ਇਸ ਦੌਰਾਨ ਜੰਮੂ ਕਸ਼ਮੀਰ ਵਿਚ ਮਹਿਬੂਬਾ ਸਰਕਾਰ ਡਿੱਗ ਗਈ ਹੈ। ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅਸਤੀਫਾ ਦੇ ਦਿਤਾ ਹੈ।