ਬੰਗਲੌਰ 15 ਜੂਨ – ਬੰਗਲੌਰ ਟੈਸਟ ਵਿਚ ਟੀਮ ਇੰਡੀਆ ਨੇ ਅਫਗਾਨਿਸਤਾਨ ਉਤੇ ਵੱਡੀ ਜਿੱਤ ਦਰਜ ਕੀਤੀ ਹੈ। ਮੈਚ ਦੂਸਰੇ ਹੀ ਦਿਨ ਭਾਰਤ ਨੇ ਮਹਿਮਾਨ ਟੀਮ ਨੂੰ ਇਕ ਪਾਰੀ ਅਤੇ 262 ਦੌੜਾਂ ਨਾਲ ਮਾਤ ਦਿੱਤੀ।
ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿਚ 474 ਦੌੜਾਂ ਬਣਾਈਆ ਜਿਸ ਦੇ ਜਵਾਬ ਵਿਚ ਅਫਗਾਨਿਸਤਾਨ ਦੀ ਟੀਮ ਕੇਵਲ 199 ਦੌੜਾਂ ਹੀ ਬਣਾ ਸਕੀ।
ਦੂਸਰੀ ਪਾਰੀ ਵਿਚ ਅਫਗਾਨਿਸਤਾਨ ਦੀ ਟੀਮ 109 ਦੌੜਾਂ ਤੇ ਹੀ ਸਿਮਟ ਗਈ। ਇਸ ਤਰ੍ਹਾਂ ਆਪਣਾ ਪਹਿਲਾ ਮੈਚ ਖੇਡ ਰਹੀ ਅਫਗਾਨਿਸਤਾਨ ਦੀ ਟੀਮ ਨੂੰ ਭਾਰਤ ਕੋਲੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ਵਲੋਂ ਪਹਿਲੀ ਪਾਰੀ ਵਿਚ ਇਸ਼ਾਂਤ ਸ਼ਰਮਾ ਨੇ 2 ਅਤੇ ਉਮੇਸ਼ ਯਾਦਵ ਨੇ 1 ਜਡੇਜਾ ਨੇ 2 ਤੇ ਅਸ਼ਵਿਨ ਨੇ 4 ਵਿਕਟਾਂ ਹਾਸਿਲ ਕੀਤੀਆਂ। ਜਦੋਂ ਕਿ ਦੂਸਰੀ ਪਾਰੀ ਵਿਚ ਉਮੇਸ਼ ਨੇ 3 ਤੇ ਇਸ਼ਾਂਤ ਨੇ 2 ਤੇ ਜਡੇਜਾ ਨੇ 4 ਵਿਕਟਾਂ ਹਾਸਿਲ ਕੀਤੀਆਂ।