ਬੰਗਲੌਰ 15 ਜੂਨ – ਬੰਗਲੌਰ ਟੈਸਟ ਵਿਚ ਟੀਮ ਇੰਡੀਆ ਨੇ ਅਫਗਾਨਿਸਤਾਨ ਤੇ ਪੂਰੀ ਤਰ੍ਹਾਂ ਸਿਕੰਜਾ ਕਸ ਲਿਆ ਹੈ। ਭਾਰਤ ਦੀਆਂ 474 ਦੌੜਾਂ ਦੇ ਜਵਾਬ ਵਿਚ ਮਹਿਮਾਨ ਟੀਮ ਕੇਵਲ 199 ਦੌੜਾਂ ਉਤੇ ਹੀ ਢੇਰ ਹੋ ਗਈ। ਫਾਲੋਆਨ ਖੇਡਣ ਉਤਰੀ ਅਫਗਾਨਿਸਤਾਨ ਦੀ ਟੀਮ ਦੂਸਰੀ ਪਾਰੀ ਵਿਚ ਵੀ ਕੁਝ ਖਾਸ ਨਾ ਕਰ ਸਕੀ ਤੇ ਖਬਰ ਲਿਖੇ ਜਾਣ ਤਕ ਉਸ ਨੇ 60 ਦੌੜਾਂ ਤੇ 4 ਵਿਕਟਾਂ ਗਵਾ ਦਿਤੀਆਂ ਸਨ। ਉਹ ਹਾਲੇ ਵੀ ਭਾਰਤ ਤੋਂ 305 ਦੌੜਾਂ ਪਿਛੇ ਹੈ।
ਭਾਰਤ ਵਲੋਂ ਪਹਿਲੀ ਪਾਰੀ ਵਿਚ ਇਸ਼ਾਂਤ ਸ਼ਰਮਾ ਨੇ 2 ਅਤੇ ਉਮੇਸ਼ ਯਾਦਵ ਨੇ 1 ਜਡੇਜਾ ਨੇ 2 ਤੇ ਅਸ਼ਵਿਨ ਨੇ 4 ਵਿਕਟਾਂ ਹਾਸਿਲ ਕੀਤੀਆਂ। ਜਦੋਂ ਕਿ ਦੂਸਰੀ ਪਾਰੀ ਵਿਚ ਉਮੇਸ਼ ਨੇ 3 ਤੇ ਇਸ਼ਾਂਤ ਨੇ 1 ਵਿਕਟ ਹਾਸਿਲ ਕੀਤੀ।